ਇਸਲਾਮਾਬਾਦ - ਪਾਕਿਸਤਾਨ ਵਿੱਚ ਕਵੇਟਾ ਦੇ ਕੰਧਾਰੀ ਬਾਜ਼ਾਰ ਵਿੱਚ ਸ਼ਨੀਵਾਰ ਨੂੰ ਹੋਏ ਧਮਾਕੇ ਵਿੱਚ ਘੱਟ ਤੋਂ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਡਾਨ ਦੀ ਰਿਪੋਟਰ ਅਨੁਸਾਰ ਸਿਵਲ ਹਸਪਤਾਲ ਕਵੇਟਾ ਦੇ ਬੁਲਾਰਾ ਡਾ. ਵਸੀਮ ਬੈਗ ਨੇ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ 10 ਹੋਰ ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਇਆ ਗਿਆ ਹੈ। ਅੱਤਵਾਦ ਨਿਰੋਧੀ ਵਿਭਾਗ ਦੇ ਬੁਲਾਰਾ ਦੇ ਅਨੁਸਾਰ ਇਹ ਧਮਾਕਾ ਮੋਟਰਸਾਈਕਲ ਵਿੱਚ ਲੱਗੇ ਧਮਾਕਾਖੇਜ ਸਮੱਗਰੀ ਕਾਰਨ ਹੋਇਆ। ਧਮਾਕੇ ਵਿੱਚ ਕਈ ਵਾਹਨ ਵੀ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਧਮਾਕੇ ਵਾਲੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਘਟਨਾ ਸਥਾਨ ਤੋਂ ਗਵਾਹ ਇਕੱਠੇ ਕੀਤੇ ਜਾ ਰਹੇ ਹਨ। ਬਲੂਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੂਸ ਬਿਜੇਂਜੋ ਨੇ ਧਮਾਕੇ ਵਿੱਚ ਹੋਈ ਮੌਤ 'ਤੇ ਸੋਗ ਪ੍ਰਗਟਾਇਆ ਹੈ ਅਤੇ ਜ਼ਖ਼ਮੀਆਂ ਦੇ ਬਿਹਤਰ ਇਲਾਜ ਦੀ ਵਿਵਸਥਾ ਕਰਨ ਦਾ ਨਿਰਦੇਸ਼ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਓਮੀਕ੍ਰੋਨ ਵਿਰੁੱਧ ਫਾਈਜ਼ਰ, ਐਸਟ੍ਰਾਜ਼ੇਨੇਕਾ ਘੱਟ ਪ੍ਰਭਾਵੀ : WHO
NEXT STORY