ਜੇਨੇਵਾ-ਬ੍ਰਿਟੇਨ 'ਚ ਇਕ ਅਧਿਐਨ ਦੇ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ 'ਤੇ ਫਾਈਜ਼ਰ ਅਤੇ ਐਸਟ੍ਰਾਜ਼ੇਨੇਕਾ ਟੀਕੇ ਘੱਟ ਅਸਰਦਾਰ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਕੇਰਲ 'ਚ ਸਾਹਮਣੇ ਆਏ ਕੋਰੋਨਾ ਦੇ 3,297 ਨਵੇਂ ਮਾਮਲੇ
ਬ੍ਰਿਟੇਨ ਦੇ ਮੈਡੀਕਲ ਵਿਗਿਆਨੀਆਂ ਦੀ ਇਕ ਟੀਮ ਨੇ 'ਓਮੀਕ੍ਰੋਨ ਵਿਰੁੱਧ ਕੋਵਿਡ-19 ਟੀਕਿਆਂ ਦੀ ਪ੍ਰਭਾਵਸ਼ੀਲਤਾ' ਨੂੰ ਲੈ ਕੇ ਅਧਿਐਨ ਕੀਤਾ ਹੈ। ਡਬਲਯੂ.ਐੱਚ.ਓ. ਨੇ ਇਸ ਅਧਿਐਨ ਦੇ ਸੰਦਰਭ 'ਚ ਕਿਹਾ ਕਿ ਇੰਗਲੈਂਡ 'ਚ ਕੀਤੇ ਗਏ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੀ ਤੁਲਨਾ 'ਚ ਓਮੀਕ੍ਰੋਨ ਵਿਰੁੱਧ ਫਾਈਜ਼ਰ ਬਾਇਓਨਟੈੱਕ-ਕਾਮਰਨੇਟੀ ਜਾਂ ਐਸਟ੍ਰਾਜ਼ੇਨੇਕਾ-ਵੈਕਸੀਜੇਵਰੀਆ ਟੀਕੇ ਘੱਟ ਅਸਰਦਾਰ ਹਨ।
ਇਹ ਵੀ ਪੜ੍ਹੋ : 'ਜੇਕਰ ਪੱਛਮ ਨੇ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਰੂਸ ਵੀ ਚੁੱਕ ਸਕਦੈ ਕਦਮ'
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
'ਜੇਕਰ ਪੱਛਮ ਨੇ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਰੂਸ ਵੀ ਚੁੱਕ ਸਕਦੈ ਕਦਮ'
NEXT STORY