ਓਕਲਹੋਮਾ/ਓਨਟਾਰੀਓ— ਕੈਨੇਡਾ ਅਤੇ ਅਮਰੀਕਾ 'ਚ 'ਟੋਰਾਂਡੋ' ਤੂਫਾਨ ਨੇ ਦਸਤਕ ਦੇ ਦਿੱਤੀ ਹੈ। ਕੈਨੇਡਾ ਦੇ ਓਨਟਾਰੀਓ ਕਾਟੇਜ ਕੰਟਰੀ 'ਚ ਸ਼ੁੱਕਰਵਾਰ ਨੂੰ ਲਗਭਗ 3000 ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਰਹੀ। ਤੇਜ਼ ਹਵਾਵਾਂ ਕਾਰਨ ਰਸਤਿਆਂ 'ਚ ਦਰਖਤ ਡਿੱਗ ਗਏ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਬਰੋਕਵਿਲਾ 'ਚ ਵੀ 150 ਲੋਕਾਂ ਨੇ ਦੱਸਿਆ ਕਿ ਉਹ ਬਿਨਾਂ ਬੱਤੀ ਦੇ ਬੈਠੇ ਹਨ। ਇਕ ਔਰਤ ਨੇ ਦੱਸਿਆ ਕਿ ਉਸ ਦੇ ਘਰ ਦੀ ਛੱਤ ਤੋੜ ਕੇ ਦਰਖਤ ਕਮਰੇ 'ਚ ਵੜ ਗਿਆ।

ਅਮਰੀਕਾ 'ਚ ਓਕਲਹੋਮਾ ਦੇ ਤੁਲਸਾ ਇਲਾਕੇ 'ਚ ਵੀ ਕੁੱਝ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲਿਆ। ਇੱਥੇ ਐਤਵਾਰ ਨੂੰ ਦੋ ਕੁੜੀਆਂ ਜ਼ਖਮੀ ਹੋ ਗਈਆਂ। ਸਿਡਨੀ ਵਰਨਰ ਅਤੇ ਕਾਇਟਲਨ ਗਾਰਡਨਰ ਨਾਂ ਦੀਆਂ ਕੁੜੀਆਂ ਨੇ ਦੱਸਿਆ ਕਿ ਉਹ ਖਾਣ-ਪੀਣ ਲਈ ਇਕ ਬਰਗਰ ਸ਼ਾਪ 'ਤੇ ਬੈਠੀਆਂ ਸਨ, ਇਸੇ ਦੌਰਾਨ ਤੇਜ਼ ਤੂਫਾਨ ਆਇਆ ਅਤੇ ਦੁਕਾਨ ਇਕ ਪਾਸਿਓਂ ਟੁੱਟ ਗਈ। ਇਹ ਦੋਵੇਂ ਬਹੁਤ ਡਰ ਗਈਆਂ ਅਤੇ ਭੱਜਣ ਸਮੇਂ ਇਨ੍ਹਾਂ 'ਤੇ ਮਲਬਾ ਡਿਗ ਗਿਆ। ਇਕ ਹੋਰ ਔਰਤ ਨੇ ਦੱਸਿਆ ਕਿ ਉਸ ਦੇ ਘਰ 'ਤੇ ਵੱਡਾ ਦਰਖਤ ਡਿੱਗ ਗਿਆ ਅਤੇ ਇਹ ਛੱਤ ਤੋੜ ਕੇ ਅੰਦਰ ਆ ਗਿਆ। ਉਸ ਨੇ ਕਿਹਾ ਕਿ ਉਹ ਆਪਣੇ ਬੱਚੇ ਨਾਲ ਘਰ 'ਚ ਸੀ ਅਤੇ ਉਹ ਬੁਰੀ ਤਰ੍ਹਾਂ ਨਾਲ ਡਰ ਗਈ। ਅਮਰੀਕੀ ਰਿਪੋਰਟ ਮੁਤਾਬਕ ਇੱਥੇ ਕਈ ਘਰਾਂ ਤੇ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ ਅਤੇ 30 ਤੋਂ ਵਧੇਰੇ ਲੋਕ ਜ਼ਖਮੀ ਹੋ ਚੁੱਕੇ ਹਨ।
ਜਾਣੋ, ਪੀ. ਐੱਮ. ਮੋਦੀ ਤੋਂ ਕਿਉਂ ਡਰੇ ਹੋਏ ਹਨ ਚੀਨੀ ਰਾਸ਼ਟਰਪਤੀ ਜਿਨਪਿੰਗ
NEXT STORY