ਓਨਟਾਰੀਓ—ਓਨਟਾਰੀਓ—ਟੋਰਾਂਟੋ ਸ਼ਹਿਰ ਤੋਂ ਓਨਟਾਰੀਓ ਦੇ ਵੱਖ-ਵੱਖ ਹਿੱਸਿਆਂ ਤੱਕ ਟੀ.ਟੀ.ਸੀ. ਸਬਵੇਅ ਦੀਆਂ ਨਵੀਆਂ ਲਾਈਨਾਂ ਪਾਉਣ ਅਤੇ ਪੁਰਾਣੀ ਦੇ ਰੱਖ-ਰਖਾਅ ਸਬੰਧੀ ਪ੍ਰੀਮੀਅਰ ਡਗ ਫੋਰਡ ਸਰਕਾਰ ਵੱਲੋਂ ਸਮਝੌਤੇ ਦੇ ਹਵਾਲੇ ਅਤੇ ਸ਼ਰਤਾਂ ਜਾਰੀ ਕੀਤੀਆਂ ਗਈਆਂ। ਬੀਤੇ ਜੂਨ ਮਹੀਨੇ 'ਚ ਹੋਈਆਂ ਚੋਣਾਂ ਦੌਰਾਨ ਪ੍ਰੋਗਰੈਸਿਵ ਕੰਜ਼ਰਵੇਟਿਜ਼ ਵੱਲੋਂ ਇਸ ਯੋਜਨਾ ਨੂੰ ਕਾਫੀ ਪ੍ਰਮੋਟ ਕੀਤਾ ਗਿਆ ਸੀ। ਇਸ ਸਬੰਧੀ ਸੂਬੇ ਦੇ ਪ੍ਰੀਮੀਅਰ ਡਗ ਫੋਰਡ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਨਵੀਂ ਯੋਜਨਾ ਦੀ ਸ਼ੁਰੂਆਤ ਲਈ ਲਾਲ ਫੀਤਾਸ਼ਾਹੀ ਕਾਰਨ ਪੈਦਾ ਹੋਣ ਵਾਲੇ ਅੜਿੱਕੇ ਖਤਮ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਨਵੇਂ ਸਬਵੇਅ ਦੇ ਨਿਰਮਾਣ 'ਚ ਬੀਤੇ ਕਈ ਸਾਲਾਂ ਤੋਂ ਲਾਲ ਫੀਤਾਸ਼ਾਹੀ ਰੁਕਾਵਟ ਬਣੀ ਹੋਈ ਹੈ ਤੇ ਹੁਣ ਸਮਾਂ ਹੈ ਕਿ ਇਸ ਮੁੱਦੇ 'ਤੇ ਕੁਝ ਅਹਿਮ ਫੈਸਲੇ ਲਏ ਜਾਣ ਤਾਂ ਕਿ ਇਸ 'ਚ ਤੇਜ਼ੀ ਲਿਆਂਦੀ ਜਾ ਸਕੇ। ਡਗ ਫੋਰਡ ਤੋਂ ਇਲਾਵਾ ਸੂਬਾ ਦੇ ਟ੍ਰਾਂਸਪੋਰਟ ਮਨਿਸਟਰ ਜੈਫ ਯੁਰੈਕ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਸਬਵੇਅਰ ਦੇ ਨਿਰਮਾਣ ਅਤੇ ਰੱਖ-ਰਖਾਅ ਲਈ ਸਖਤ ਫੈਸਲੇ ਲਏ ਜਾ ਰਹੇ ਹਨ, ਜਿਸ ਦੀ ਸਹਾਇਤਾ ਨਾਲ ਗ੍ਰੇਟਰ ਟੋਰਾਂਟੋ ਅਤੇ ਹੈਮਿਲਟਨ ਇਲਾਕੇ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ। ਯੁਰੈਕ ਨੇ ਕਿਹਾ ਕਿ ਇਕ ਸਰਕਾਰ ਹੋਣ ਦੇ ਨਾਤੇ ਅਸੀਂ ਲੋੜੀਦੇ ਫੈਸਲੇ ਲਏ ਹਨ ਅਤੇ ਆਪਣਾ ਕੰਮ ਕੀਤਾ। ਅਸੀਂ ਇਹ ਗੱਲ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਆਵਾਜਾਈ ਸਬੰਧੀ ਲੋੜੀਂਦਾ ਬੁਨਿਆਦੀ ਢਾਂਚਾ ਨਾ ਹੋਣ ਦੀ ਸੂਰਤ 'ਚ ਸਾਨੂੰ ਇਸ ਦਾ ਭੁਗਤਾਨ ਪੈਸੇ ਦੇ ਨਾਲ-ਨਾਲ ਸਮੇਂ ਅਤੇ ਨੌਕਰੀਆਂ ਵਜੋਂ ਕਰਨਾ ਪੈਂਦਾ ਹੈ।
ਕੈਨੇਡੀਅਨ ਲੋਕਾਂ ਨੂੰ ਸਮਾਜਿਕ ਸਹਾਇਤਾ ਵਜੋਂ ਮਿਲਣਗੇ 17 ਹਜ਼ਾਰ ਡਾਲਰ
NEXT STORY