ਸਾਲ 2025 ’ਚ ਦੇਸ਼ ’ਚ ਜਬਰ-ਜ਼ਨਾਹ ਦੇ ਲਗਭਗ 26,337 ਕੇਸ ਦਰਜ ਕੀਤੇ ਗਏ, ਜਦਕਿ ਇਨ੍ਹਾਂ ਤੋਂ ਇਲਾਵਾ ਹੋਰ ਪਤਾ ਨਹੀਂ ਕਿੰਨੇ ਅਜਿਹੇ ਕੇਸ ਹੋਏ ਹੋਣਗੇ ਜੋ ਦਰਜ ਨਹੀਂ ਹੋਏ। ਸ਼ਾਇਦ ਹੀ ਕੋਈ ਅਜਿਹਾ ਖੇਤਰ ਬਚਿਆ ਹੋਵੇ, ਜਿੱਥੇ ਮਹਿਲਾਵਾਂ ਸੁਰੱਖਿਅਤ ਹੋਣ। ਇੱਥੋਂ ਤੱਕ ਕਿ ਸਿੱਖਿਆ ਸੰਸਥਾਵਾਂ ਅਤੇ ਪੁਲਸ ਵਰਗੇ ਵਿਭਾਗ ਵੀ ਹੁਣ ਨਾਰੀ ਤਸ਼ੱਦਦ ਤੋਂ ਬਚੇ ਹੋਏ ਨਹੀਂ ਹਨ, ਜੋ ਹਾਲ ਹੀ ’ਚ ਸਾਹਮਣੇ ਆਈਆਂ ਹੇਠ ਲਿਖੀਆਂ 2 ਘਟਨਾਵਾਂ ਤੋਂ ਸਪੱਸ਼ਟ ਹੈ :
ਪਹਿਲੀ ਘਟਨਾ ‘ਧਰਮਸ਼ਾਲਾ’ (ਹਿਮਾਚਲ ਪ੍ਰਦੇਸ਼) ’ਚ ਸਥਿਤ ਇਕ ਸਰਕਾਰੀ ਕਾਲਜ ਦੀ ਹੈ, ਜਿੱਥੇ 3 ਵਿਦਿਆਰਥੀਆਂ ਵਲੋਂ ਇਕ ਵਿਦਿਆਰਥਣ ਨਾਲ ਗੰਭੀਰ ਰੂਪ ’ਚ ਰੈਗਿੰਗ ਕਰਨ ਅਤੇ ਇਸੇ ਕਾਲਜ ਦੇ ਇਕ ਪ੍ਰੋਫੈਸਰ ਵਲੋਂ ਉਸ ਦਾ ਯੌਨ ਸ਼ੋਸ਼ਣ ਕਰਨ ਦੇ ਕਾਰਨ ਬੀਤੇ ਮਹੀਨੇ ਉਸ ਦੀ ਮੌਤ ਦੇ ਸਿਲਸਿਲੇ ’ਚ ਮ੍ਰਿਤਕਾ ਦੇ ਪਿਤਾ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਬੀਤੇ ਸਾਲ 18 ਸਤੰਬਰ ਨੂੰ ਉਸ ਦੀ ਬੇਟੀ ਨੂੰ ਉਕਤ 3 ਵਿਦਿਆਰਥੀਆਂ ਨੇ ਬੁਰੀ ਤਰ੍ਹਾਂ ਕੁੱਟਿਆ ਜਦਕਿ ਉਸ ਦੌਰਾਨ ਸੰਬੰਧਤ ਪ੍ਰੋਫੈਸਰ ਪੀੜਤ ਵਿਦਿਆਰਥਣ ਨਾਲ ਅਸ਼ਲੀਲ ਕੰਮ ਕਰਨ ’ਚ ਰੁੱਝਿਆ ਸੀ।
ਇਸ ਘਟਨਾ ਨਾਲ ਪੀੜਤ ਵਿਦਿਆਰਥਣ ਦੇ ਬੁਰੀ ਤਰ੍ਹਾਂ ਸਦਮੇ ’ਚ ਆ ਜਾਣ ਦੇ ਕਾਰਨ ਉਸ ਦੀ ਸਿਹਤ ਤੇਜ਼ੀ ਨਾਲ ਡਿੱਗਦੀ ਚਲੀ ਗਈ ਅਤੇ ਕਈ ਹਸਪਤਾਲਾਂ ’ਚ ਉਸ ਦਾ ਇਲਾਜ ਕਰਵਾਉਣ ਦੇ ਬਾਵਜੂਦ ਬੀਤੇ ਸਾਲ 26 ਦਸੰਬਰ ਨੂੰ ਉਸ ਦੀ ਮੌਤ ਹੋ ਗਈ।
ਵਿਦਿਆਰਥਣ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਦੀ ਡਿੱਗਦੀ ਸਿਹਤ ਅਤੇ ਮਨੋਵਿਗਿਆਨਿਕ ਕਾਰਨਾਂ ਕਰ ਕੇ ਸ਼ਿਕਾਇਤ ਦਰਜ ਨਹੀਂ ਕਰਵਾ ਸਕੇ। ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਦੇਸ਼ ’ਚ ਇਕ ਬਵਾਲ ਜਿਹਾ ਮਚ ਗਿਆ।
ਦੂਜੀ ਘਟਨਾ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ਦੇ ਤਮਨਾਰ ਬਲਾਕ ਦੀ ਹੈ, ਜਿੱਥੇ 27 ਦਸੰਬਰ, 2025 ਨੂੰ ਕੋਲਾ ਮਾਈਨਿੰਗ ਪ੍ਰਾਜੈਕਟ ਦੇ ਵਿਰੁੱਧ 14 ਪਿੰਡਾਂ ਦੇ ਨਿਵਾਸੀਆਂ ਦੇ ਪ੍ਰਦਰਸ਼ਨ ਦੇ ਹਿੰਸਕ ਰੂਪ ਧਾਰਨ ਕਰ ਲੈਣ ਦੌਰਾਨ ਡਿਊਟੀ ’ਤੇ ਤਾਇਨਾਤ ਇਕ ਮਹਿਲਾ ਕਾਂਸਟੇਬਲ ਦੇ ਕੱਪੜੇ ਪਾੜਨ ਤੋਂ ਇਲਾਵਾ ਅਰਧ-ਨਗਨ ਕਰ ਕੇ ਉਸ ਨੂੰ ਕੱੁਟਿਆ ਿਗਆ। ਇਸ ਘਟਨਾ ਦੇ ਸੰਬੰਧ ’ਚ ਹੁਣ ਤੱਕ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਿਗਆ ਹੈ।
ਪੁਲਸ ਅਧਿਕਾਰੀਆਂ ਅਨੁਸਾਰ ਹਿੰਸਾ ਦੌਰਾਨ ਮਹਿਲਾ ਕਾਂਸਟੇਬਲ ਭੀੜ ’ਚ ਇਕ ਖੇਤ ’ਚ ਇਕੱਲੀ ਰਹਿ ਗਈ ਜਿੱਥੇ ਉਸ ’ਤੇ ਹਮਲਾ ਕੀਤਾ ਿਗਆ। ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਵੀਡੀਓ ’ਚ ਉਹ ਜ਼ਮੀਨ ’ਤੇ ਲੇਟੀ, ਰੋਂਦੀ ਹੋਈ ਅਤੇ ਤਰਸਦੀ ਭੀਖ ਮੰਗਦੀ ਦਿਖਾਈ ਦੇ ਰਹੀ ਹੈ। 2 ਵਿਅਕਤੀ ਉਸ ਦੇ ਕੱਪੜੇ ਪਾੜ ਰਹੇ ਹਨ ਅਤੇ ਪ੍ਰਦਰਸ਼ਨ ਵਾਲੀ ਥਾਂ ’ਤੇ ਉਸ ਦੀ ਮੌਜੂਦਗੀ ਬਾਰੇ ਉਸ ਤੋਂ ਸਵਾਲ ਕਰ ਰਹੇ ਹਨ।
ਮਹਿਲਾ ਕਾਂਸਟੇਬਲ ਲਗਾਤਾਰ ਹੱਥ ਜੋੜ ਕੇ ਰੋਂਦੇ ਹੋਏ ਅਤੇ ਵਾਰ-ਵਾਰ ਉਨ੍ਹਾਂ ਨੂੰ ਉਸ ਨੂੰ ਛੱਡ ਦੇਣ ਦੀ ਅਪੀਲ ਕਰਦੀ ਰਹੀ ਅਤੇ ਮਿੰਨਤਾਂ ਕਰਦੀ ਰਹੀ ਕਿ ‘‘ਨਾ ਮਾਰ ਭਰਾ। ਮੈਂ ਕੁਝ ਨਹੀਂ ਕਰਾਂਗੀ, ਮੈਂ ਕਿਸੇ ਨੂੰ ਨਹੀਂ ਮਾਰਿਆ ਹੈ ਭਰਾ?’’
ਵੀਡੀਓ ’ਚ ਮੁਲਜ਼ਮਾਂ ’ਚੋਂ ਇਕ ਉਸ ਦੇ ਫਟੇ ਹੋਏ ਕੱਪੜੇ ਖਿੱਚਦੇ ਹੋਏ ਦਿਖਾਈ ਦੇ ਰਿਹਾ ਹੈ, ਜਦਕਿ ਦੂਜਾ ਵੀਡੀਓ ਰਿਕਾਰਡ ਕਰ ਰਿਹਾ ਸੀ। ਮੁਲਜ਼ਮਾਂ ’ਚੋਂ ਇਕ ਵਿਅਕਤੀ ਸੈਂਡਲ ਫੜ ਕੇ ਉਸ ਨੂੰ ਧਮਕਾ ਰਿਹਾ ਸੀ ਅਤੇ ਉਸ ’ਤੇ ਚੀਕ ਰਿਹਾ ਸੀ।
ਵਰਣਨਯੋਗ aਹੈ ਕਿ ਇਸ ਤੋਂ ਪਹਿਲਾਂ ਵੀ ਇਕ ਮਹਿਲਾ ਪੁਲਸ ਇੰਸਪੈਕਟਰ ’ਤੇ ਹਮਲੇ ਦਾ ਵੀਡੀਓ ਵਾਇਰਲ ਹੋਇਆ ਸੀ।
ਆਖਿਰ ਕੀ ਕਾਰਨ ਹੈ ਕਿ ਭਾਰਤ ’ਚ ਇਸ ਤਰ੍ਹਾਂ ਦੇ ਮਾਮਲਿਆਂ ਦਾ ਅਦਾਲਤਾਂ ’ਚ ਜਲਦੀ ਫੈਸਲਾ ਨਹੀਂ ਹੋ ਪਾਉਂਦਾ ਅਤੇ ਸਜ਼ਾ ਸੁਣਾਉਣ ’ਚ ਦੇਰੀ ਹੋ ਰਹੀ ਹੈ ਜਾਂ ਦੋਸ਼ੀਆਂ ਨੂੰ ਸਖਤ ਸਜ਼ਾ ਨਹੀਂ ਦਿੱਤੀ ਜਾ ਰਹੀ। ਇਸ ਲਈ ਮਹਿਲਾਵਾਂ ਵਿਰੁੱਧ ਯੌਨ ਹਮਲਿਆਂ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਦੇ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਅਸੀਂ ਨਾ ਹੀ ਘਰਾਂ ਅਤੇ ਨਾ ਹੀ ਵਿੱਦਿਅਕ ਸੰਸਥਾਵਾਂ ’ਚ ਬੱਚਿਆਂ ਨੂੰ ਮਹਿਲਾਵਾਂ ਦਾ ਸਨਮਾਨ ਕਰਨਾ ਸਿਖਾ ਰਹੇ ਹਾਂ।
ਤਾਂ ਕੀ ਹੁਣ ਕਿਸੇ ਵੀ ਮਹਿਲਾ ਦੀ ਇੱਜ਼ਤ ਦੀ, ਉਹ ਭਾਵੇਂ ਪੁਲਸ ’ਚ ਹੋਵੇ ਜਾਂ ਕਿਸੇ ਹੋਰ ਖੇਤਰ ’ਚ, ਰੱਖਿਆ ਨਹੀਂ ਕੀਤੀ ਜਾਵੇਗੀ? ਸਾਡੇ ਦੇਸ਼ ’ਚ ਤਾਂ ਸ਼ੁਰੂ ਤੋਂ ਹੀ ਅਹਿੰਸਕ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਰਵਾਇਤ ਰਹੀ ਹੈ। ਸਾਡੇ ਆਜ਼ਾਦੀ ਸੰਗਰਾਮ ’ਚ ਵੀ ਇਹੀ ਸਿਧਾਂਤ ਅਪਣਾਇਆ ਿਗਆ ਸੀ, ਤਾਂ ਹੁਣ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਆਖਿਰ ਸਮਾਜ ’ਚ ਇੰਨੀ ਹਿੰਸਾ ਕਿਉਂ ਆਉਂਦੀ ਜਾ ਰਹੀ ਹੈ? ਅਤੇ ਪੁਲਸ ਵੀ ਇਸ ਨੂੰ ਰੋਕਣ ’ਚ ਸਫਲ ਨਹੀਂ ਹੋ ਰਹੀ?
ਕੀ ਇਸ ਦਾ ਕਾਰਨ ਇਹ ਹੈ ਕਿ ਸੰਵੇਦਨਸ਼ੀਲ ਅਤੇ ਜੋਖਮ ਵਾਲੇ ਸਥਾਨਾਂ ’ਤੇ ਕਾਫੀ ਗਿਣਤੀ ’ਚ ਪੁਲਸ ਬਲ ਨਹੀਂ ਭੇਜੇ ਜਾਂਦੇ ਜਾਂ ਫਿਰ ਇਕ-ਇਕ ਜਾਂ ਦੋ-ਦੋ ਪੁਲਸ ਬਲ ਦੇ ਮੈਂਬਰ ਭੇਜੇ ਜਾਣ ਦੇ ਕਾਰਨ ਅਜਿਹਾ ਹੁੰਦਾ ਹੈ, ਜਾਂ ਅਜਿਹੀਆਂ ਘਟਨਾਵਾਂ ਦੇ ਪਿੱਛੇ ਕੋਈ ਸੋਚੀ-ਸਮਝੀ ਅਗਾਊਂ ਯੋਜਨਾਬੱਧ ਸਾਜ਼ਿਸ਼ ਹੁੰਦੀ ਹੈ? ਇਸ ਦੀ ਤੈਅ ’ਚ ਜਾਣਾ ਜ਼ਰੂਰੀ ਹੈ।
ਪਾਕਿਸਤਾਨ ਦੇ ਟੁਕੜੇ ਕਰ ਕੇ ‘ਬੰਗਲਾਦੇਸ਼’ ਬਣਾਉਣਾ ਕੀ ਭਾਰਤ ਦੀ ਸਿਆਸੀ ਭੁੱਲ ਸੀ?
NEXT STORY