ਮੈਲਬੌਰਨ (ਮਨਦੀਪ ਸਿੰਘ ਸੈਣੀ)- ਬੀਤੇ ਦਿਨੀ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਸਪੋਰਟਸ ਸੈਂਟਰ ਪਾਰਕਵਿਲੇ ਵਿੱਚ 'ਹਾਕੀ ਲੀਗ 3' ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਰੋਚਕ ਤੇ ਫਸਵੇਂ ਮੁਕਾਬਲੇ ਦੌਰਾਨ ਔਜ਼ੀ ਪੰਜਾਬੀ ਕਲੱਬ ਦੀ ਟੀਮ ਨੇ ਬੇਅਸਾਈਡ ਦੀ ਟੀਮ ਨੂੰ 6-5 ਦੇ ਅੰਤਰ ਨਾਲ ਹਰਾ ਕੇ ਵਿਕਟੋਰੀਆ ਹਾਕੀ ਲੀਗ 3 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ।
ਪੜ੍ਹੋ ਇਹ ਅਹਿਮ ਖ਼ਬਰ-2023 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਈਰਾਨੀ ਕਾਰਕੁਨ ਨਰਗੇਸ ਮੁਹੰਮਦੀ ਦੇ ਨਾਮ ਦਾ ਐਲਾਨ
ਇਸ ਮੌਕੇ ਔਜੀ ਪੰਜਾਬੀ ਕਲੱਬ ਦੇ ਖਿਡਾਰੀਆਂ ਨੇ ਸਾਂਝੇ ਰੂਪ ਵਿੱਚ ਦਸਿਆ ਕਿ ਇਸ ਲੀਗ ਵਿੱਚ ਕੁੱਲ 12 ਟੀਮਾਂ ਮੁਕਾਬਲੇ ਵਿੱਚ ਸਨ ਤੇ ਹਰ ਟੀਮ ਦੇ ਨਾਲ ਦੋ-ਦੋ ਮੈਚ ਖੇਡੇ ਗਏ। ਜਿਸ ਦੌਰਾਨ ਔਜ਼ੀ ਪੰਜਾਬੀ ਕਲੱਬ ਮੈਲਬੌਰਨ ਤੇ ਬੇਸਾਇਡ ਹਾਕੀ ਕਲੱਬ ਦੇ ਫਾਇਨਲ ਮੁਕਾਬਲੇ ਵਿੱਚ ਗਹਿਗੱਚ ਮੁਕਾਬਲਾ ਹੋਇਆ ਤੇ ਇੱਕ ਵਾਰ ਦੋਵੇ ਟੀਮਾਂ ਤਿੰਨ-ਤਿੰਨ ਗੋਲਾਂ ਦੀ ਬਰਾਬਰੀ ਕਰਦਿਆਂ ਰੋਮਾਂਚਕ ਦੌਰ ਵਿੱਚ ਪਹੁੰਚ ਗਈਆਂ ਪਰੰਤੂ ਪਲੈਂਟੀ ਸ਼ੂਟ ਆਊਟ ਵਿੱਚ ਔਜ਼ੀ ਪੰਜਾਬੀ ਕਲੱਬ ਨੇ 6-5 ਦੇ ਅੰਤਰ ਨਾਲ ਹਰਾ ਕੇ ਲੀਗ 3 ਦੇ ਚੈੰਪਿਅਨ ਬਨਣ ਦਾ ਮੁਕਾਮ ਹਾਸਲ ਕੀਤਾ। ਸਮੁੱਚੀ ਟੀਮ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਉਨਾਂ ਦੀ ਟੀਮ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਔਜ਼ੀ ਪੰਜਾਬੀ ਕਲੱਬ ਦੀ ਟੀਮ ਵੱਖ ਵੱਖ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕੀ ਹੈ ਤੇ ਸਿੱਖ ਖੇਡਾਂ ਵਿੱਚ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਚੀਮਾ,ਵਿਸ਼ਾਲਦੀਪ ਸਿੰਘ,ਕਮਲ, ਗੁਰਪ੍ਰੀਤ ਸਿੰਘ,ਪੰਮੀ,ਮੰਨਾ,ਮੋਹੀ,ਸਚਿਨ,ਕੈਂਡੀ,ਚਿੱਤਾ,ਗਿੱਲ,ਹਰਸ਼, ਵਿੱਕੀ ਤੇ ਹੋਰ ਖਿਡਾਰੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ ਨੇ ਦਿੱਤੀ ਖ਼ੁਸ਼ਖ਼ਬਰੀ, ਵਿਦੇਸ਼ੀ ਕਾਮਿਆਂ ਲਈ ਮੁੜ ਖੋਲ੍ਹੇ ਬਾਰਡਰ, ਇਸ ਮਹੀਨੇ ਤੋਂ ਭਰ ਸਕੋਗੇ ਪੇਪਰ
NEXT STORY