ਲੰਡਨ (ਬਿਊਰੋ): ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ ਇਕ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੀਫ ਅਤੇ ਮੇਮਨੇ ਦਾ ਮਾਂਸ ਸਰਵ ਕਰਨ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਨੇ ਹਫਤਾਵਰੀ ਵਿਦਿਆਰਥੀ ਪਰੀਸ਼ਦ ਦੀ ਬੈਠਕ ਵਿਚ ਦੋ ਤਿਹਾਈ ਬਹੁਮਤ ਨਾਲ ਬੀਫ ਅਤੇ ਮੇਮਨੇ ਦੇ ਮਾਂਸ 'ਤੇ ਕੈਂਟੀਨ ਵਿਚ ਬੈਨ ਲਗਾਉਣ ਦਾ ਸਮਰਥਨ ਕੀਤਾ। ਵਿਦਿਆਰਥੀਆਂ ਨੇ ਇਹ ਫ਼ੈਸਲਾ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਤਹਿਤ ਲਿਆ।
ਇਹੀ ਨਹੀਂ ਆਕਸਫੋਰਡ ਯੂਨੀਵਰਸਿਟੀ ਦਾ ਵਿਦਿਆਰਥੀ ਸੰਗਠਨ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਕੈਂਪਸ ਦੇ ਅੰਦਰ ਬਣੀ ਖਾਣੇ ਦੀਆਂ ਦੁਕਾਨਾਂ, ਲਾਇਬ੍ਰੇਰੀ ਅਤੇ ਹੋਰ ਇਮਾਰਤਾਂ ਦੇ ਅੰਦਰ ਮੀਟ ਸਰਵ ਕਰਨ 'ਤੇ ਬੈਨ ਲਗਾਉਣ ਦੀ ਮੰਗ ਕਰੇਗਾ। ਉੱਧਰ ਯੂਨੀਵਰਸਿਟੀ ਦੇ ਕਾਲਜਾਂ ਵਿਚ ਸਾਰੇ ਵੱਖੋ-ਵੱਖ ਇਸ ਬੈਨ ਦੇ ਬਾਰੇ ਫ਼ੈਸਲਾ ਕਰਨਗੇ। 22 ਹਜ਼ਾਰ ਵਿਦਿਆਰਥੀਆਂ ਦੀ ਮੈਂਬਰਸ਼ਿਪ ਵਾਲੇ ਪ੍ਰਭਾਵਸ਼ਾਲੀ ਵਿਦਿਆਰਥੀ ਸੰਗਠਨ ਦੇ ਫ਼ੈਸਲੇ ਨਾਲ ਯੂਨੀਵਰਸਿਟੀ ਦੇ ਨਿਯਮਾਂ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ ਪਰ ਇਹ ਯੂਨੀਵਰਸਿਟੀ ਦੇ ਫ਼ੈਸਲਾ ਨਿਰਮਾਣ ਪ੍ਰਕਿਰਿਆ ਵਿਚ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਪਿਆਨੋ ਦੇ ਸੁਰੀਲੇ ਸੰਗੀਤ 'ਚ ਡਾਕਟਰਾਂ ਨੇ ਕੀਤਾ ਬੱਚੇ ਦਾ ਆਪਰੇਸ਼ਨ (ਵੀਡੀਓ ਤੇ ਤਸਵੀਰਾਂ)
ਇਸ ਫ਼ੈਸਲੇ ਦੇ ਜ਼ਰੀਏ ਆਕਸਫੋਰਡ ਯੂਨੀਵਰਸਿਟੀ ਨੇ ਆਪਣੀ ਵਿਰੋਧੀ ਕੈਮਬ੍ਰਿਜ ਯੂਨੀਵਰਸਿਟੀ ਨੂੰ ਟੱਕਰ ਦਿੱਤੀ, ਜਿੱਥੇ ਯੂਨੀਵਰਸਿਟੀ ਕੈਂਟੀਨ ਵਿਚ ਪਹਿਲਾਂ ਹੀ ਬੀਫ 'ਤੇ ਬੈਨ ਲੱਗਾ ਹੋਇਆ ਹੈ।ਆਕਸਫੋਰਡ ਦੇ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀ ਸੰਗਠਨ ਨੂੰ ਹਰ ਪੰਦਰਵਾੜੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਬੈਠਕ ਕਰਨੀ ਚਾਹੀਦੀ ਹੈ ਤਾਂ ਜੋ ਮੀਟ ਦੀ ਖਪਤ ਕਰਨ ਅਤੇ ਉਸ 'ਤੇ ਬੈਨ ਲਗਾਉਣ ਲਈ ਵਧਾਵਾ ਦਿੱਤਾ ਜਾ ਸਕੇ। ਵਿਦਿਆਰਥੀਆਂ ਦੇ ਇਸ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀ ਸੰਗਠਨ ਨੂੰ ਖਾਸਤੌਰ 'ਤੇ ਬੀਫ ਅਤੇ ਮੇਮਨੇ ਦੇ ਮਾਂਸ 'ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਹਨਾਂ ਨੂੰ ਕਾਲਜਾਂ ਅਤੇ ਵਿਭਿੰਨ ਵਿਭਾਗਾਂ ਤੋਂ ਹਟਾਇਆ ਜਾ ਸਕੇ। ਵਿਦਿਆਰਥੀਆਂ ਨੇ ਕਿਹਾ ਕਿ ਇਸ ਬੈਨ ਦਾ ਕਾਰਨ ਮੀਟ ਦਾ ਜਲਵਾਯੂ 'ਤੇ ਪ੍ਰਭਾਵ ਹੈ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਇਸ ਵੱਕਾਰੀ ਯੂਨੀਵਰਸਿਟੀ ਨੇ ਲੀਡਰਸ਼ਿਪ ਵਿਚ ਕਮੀ ਦਿਖਾਈ ਹੈ। ਜੇਕਰ ਯੂਨੀਵਰਸਿਟੀ ਵਿਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਇਸ ਦਾ ਅਸਰ ਕਾਲਜਾਂ 'ਤੇ ਵੀ ਪਵੇਗਾ।
ਟੈਕਸਾਸ ਫੂਡ ਬੈਂਕ ਨੇ 25 ਹਜ਼ਾਰ ਲੋਕਾਂ ਨੂੰ ਵੰਡਿਆ ਰਾਸ਼ਨ, ਗੱਡੀਆਂ 'ਚ ਪੁੱਜੇ ਲੋਕ
NEXT STORY