ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ ਹਨ। ਕਸੂਰੀ ਨੇ ਕਿਹਾ ਕਿ ਡਾ. ਸਿੰਘ ਨੂੰ ਇਤਿਹਾਸ ਵਿਚ ਇਕ ਅਜਿਹੇ ਵਿਅਕਤੀ ਵਜੋਂ ਯਾਦ ਕੀਤਾ ਜਾਵੇਗਾ ਜੋ ਭਾਰਤ-ਪਾਕਿ ਦਰਮਿਆਨ ਦੋ-ਪੱਖੀ ਸਬੰਧਾਂ ਨੂੰ ਸੁਧਾਰਨ ਲਈ ਵਚਨਬੱਧ ਸਨ। ਨਵੰਬਰ, 2002 ਤੋਂ ਨਵੰਬਰ, 2007 ਤੱਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਰਹੇ 83 ਸਾਲਾ ਕਸੂਰੀ ਨੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਦਾਇਰੇ ਵਾਲੇ ਪੂਰੇ ਖੇਤਰ ਵਿਚ ਇਕ ਸਦਭਾਵਨਾ ਵਾਲਾ ਮਾਹੌਲ ਬਣਾਉਣ ਦਾ ਸਿਹਰਾ ਡਾ. ਸਿੰਘ ਨੂੰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਦੀ ਸਭ ਤੋਂ ਵਧੀਆ ਉਦਾਹਰਣ ਸਿੰਘ ਦਾ ਇਹ ਬਿਆਨ ਹੈ ਕਿ ਉਹ ਉਸ ਦਿਨ ਦੀ ਉਡੀਕ ਕਰ ਰਹੇ ਹਨ ਜਦੋਂ ਅੰਮ੍ਰਿਤਸਰ ਵਿਚ ਨਾਸ਼ਤਾ, ਲਾਹੌਰ ਵਿਚ ਦੁਪਹਿਰ ਦਾ ਖਾਣਾ ਅਤੇ ਕਾਬੁਲ ਵਿਚ ਰਾਤ ਦਾ ਖਾਣਾ ਸੰਭਵ ਹੋਵੇਗਾ। ਕਸੂਰੀ ਨੇ ਕਿਹਾ ਕਿ ਉਹ ਉਸ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਖੁਸ਼ਕਿਸਮਤ ਸਨ ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਵਾਰਤਾ ਦੌਰਾਨ ਬੇਮਿਸਾਲ ਤਰੱਕੀ ਹੋਈ।
ਸੰਘਣੀ ਧੁੰਦ ਦਾ ਕਹਿਰ, ਟਰੈਕਟਰ ਨਾਲ ਟਕਰਾਈ ਕਾਰ, 6 ਲੋਕਾਂ ਦੀ ਮੌਤ
NEXT STORY