ਇਸਲਾਮਾਬਾਦ(ਬਿਊਰੋ)— ਪਾਕਿਸਤਾਨੀ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਆਪਣੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਭਾਰਤ ਨਾਲ ਰਿਸ਼ਤੇ ਸੁਧਾਰਨ ਨੂੰ ਕਿਹਾ ਹੈ। ਬਾਜਵਾ ਨੇ ਇਸ ਕਦਮ ਵਿਚ ਪਾਕਿਸਤਾਨੀ ਸੈਨਾ ਦੇ ਸਮਰਥਨ ਦਾ ਵੀ ਭਰੋਸਾ ਦਿੱਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬਾਜਵਾ ਦਾ ਇਹ ਬਿਆਨ ਅਮਰੀਕਾ ਵੱਲੋਂ ਲਗਾਤਾਰ ਵਧਦੇ ਦਬਾਅ ਦੀ ਵਜ੍ਹਾ ਨਾਲ ਆਇਆ ਹੈ।
ਮੰਗਲਵਾਰ ਨੂੰ ਸੈਨੇਟ ਕਮੇਟੀ ਦੀ ਬੈਠਕ ਦੌਰਨ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਜਨਰਲ ਬਾਜਵਾ ਨੇ ਕਿਹਾ, 'ਭਾਰਤ ਨਾਲ ਸਬੰਧਾਂ ਨੂੰ ਸਾਧਾਰਨ ਬਣਾਉਣ ਵੱਲ ਰਾਜਨੀਤਕ ਕਦਮਾਂ ਦਾ ਸਮਰਥਨ ਕਰਨ ਲਈ ਸੈਨਾ ਤਿਆਰ ਹੈ।' ਜਨਰਲ ਬਾਜਵਾ ਨੂੰ ਇਸ ਬੈਠਕ ਵਿਚ ਸੈਨੇਟ ਪ੍ਰਧਾਨ ਰਜ਼ਾ ਰੱਬਾਨੀ ਨੇ ਬੁਲਾਇਆ ਸੀ। ਬਾਜਵਾ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ ਦੇ ਚੀਫ ਨਾਵੀਦ ਮੁਖਤਾਰ ਵੀ ਸਨ।
ਪਾਕਿਸਤਾਨ ਦੀ ਇਕ ਅਖਬਾਰ ਨੇ ਸੰਸਦ ਮੈਂਬਰਾਂ ਦੇ ਹਵਾਲੇ ਤੋਂ ਕਿਹਾ, 'ਜਨਰਲ ਬਾਜਵਾ ਨੇ ਮੀਟਿੰਗ ਦੌਰਾਨ ਕਿਹਾ ਕਿ ਉਹ ਆਪਣੇ ਸਾਰੇ ਗੁਆਂਢੀਆਂ ਨਾਲ ਸਾਧਾਰਨ ਰਿਸ਼ਤੇ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਯਕੀਨੀ ਕੀਤਾ ਕਿ ਇਸ ਦਿਸ਼ਾ ਵਿਚ ਚੁੱਕੇ ਗਏ ਕਦਮ ਦਾ ਸੈਨਾ ਪੂਰਾ ਸਮਰਥਨ ਕਰੇਗੀ।' ਇਹ ਧਾਰਨਾ ਬੇਹੱਦ ਆਮ ਹੈ ਕਿ ਪਾਕਿਸਤਾਨੀ ਸੈਨਾ ਭਾਰਤ ਨਾਲ ਸਾਧਾਰਨ ਰਿਸ਼ਤਿਆਂ ਦੇ ਵਿਰੁੱਧ ਹੈ ਪਰ ਬਾਜਵਾ ਦਾ ਬਿਆਨ ਇਕਦਮ ਇਸ ਦੇ ਉਲਟ ਹੈ।
ਹਾਲਾਂÎਕ ਜਨਰਲ ਬਾਜਵਾ ਨੇ ਇਸ ਤੋਂ ਬਾਅਦ ਇਹ ਵੀ ਕਿਹਾ ਕਿ ਭਾਰਤ ਨੇ ਵੱਡੀ ਗਿਣਤੀ ਵਿਚ ਆਪਣੇ ਸੈਨਿਕਾਂ ਨੂੰ ਪਾਕਿਸਤਾਨ ਵਿਰੁੱਧ ਤਾਇਨਾਤ ਕੀਤਾ ਹੋਇਆ ਹੈ। ਬਾਜਵਾ ਨੇ ਪਾਕਿਸਤਾਨ ਵਿਚ ਅਸਥਿਰਤਾ ਅਤੇ ਅੱਤਵਾਦ ਨੂੰ ਵਧਾਵਾ ਦੇਣ ਦੇ ਦੋਸ਼ ਵੀ ਭਾਰਤ 'ਤੇ ਲਗਾਏ ਹਨ।
ਕੈਨੇਡਾ 'ਚ ਦੋ ਰੇਲ ਗੱਡੀਆਂ ਇਕ ਕਾਰ ਨਾਲ ਟਕਰਾਈਆਂ, 1000 ਲੋਕ ਹੋਏ ਖੱਜਲ
NEXT STORY