ਬੀਜਿੰਗ - ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਮੇਤ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਪਹਿਲੀ ਮੀਟਿੰਗ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਨੇ ਦੁਵੱਲੇ ਅਤੇ ਖੇਤਰੀ ਸਹਿਯੋਗ ’ਤੇ ਵਿਆਪਕ ਚਰਚਾ ਕੀਤੀ। ਮੁਨੀਰ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਉਸ ਵਫਦ ਦਾ ਹਿੱਸਾ ਹਨ, ਜਿਸ ਨੇ ਤਿਆਨਜਿਨ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ’ਚ ਹਿੱਸਾ ਲਿਆ।
ਉਹ ਜਾਪਾਨੀ ਹਮਲੇ ਖਿਲਾਫ ਚੀਨੀ ਲੋਕ ਵਿਰੋਧੀ ਜੰਗ ਦੀ 80ਵੀਂ ਵਰ੍ਹੇਗੰਢ ਲਈ ਬੁੱਧਵਾਰ ਨੂੰ ਇੱਥੇ ਹੋਣ ਵਾਲੀ ਚੀਨੀ ਫੌਜ ਦੀ ਸ਼ਾਨਦਾਰ ਪਰੇਡ ਵਿਚ ਸ਼ਾਮਲ ਹੋਣਗੇ। ਫੀਲਡ ਮਾਰਸ਼ਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੁਲਾਈ ਵਿਚ ਆਪਣੇ ਪਹਿਲੇ ਚੀਨ ਦੇ ਦੌਰੇ ਦੌਰਾਨ ਮੁਨੀਰ ਨੇ ਉਪ ਰਾਸ਼ਟਰਪਤੀ ਹਾਨ ਝੇਂਗ ਨਾਲ ਮੁਲਾਕਾਤ ਕੀਤੀ ਪਰ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਨਹੀਂ, ਜਿਵੇਂ ਕਿ ਉਨ੍ਹਾਂ ਦੇ ਸਾਬਕਾ ਜਨਰਲ ਕਮਰ ਜਾਵੇਦ ਬਾਜਵਾ ਨੇ ਕੀਤਾ ਸੀ।
ਇਸ ਦੌਰੇ ਤੋਂ ਪਹਿਲਾਂ ਮੁਨੀਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਪਹਿਰ ਦੇ ਖਾਣੇ ਲਈ ਆਯੋਜਿਤ ਪ੍ਰੋਗਰਾਮ ’ਚ ਸ਼ਾਮਲ ਹੋਏ ਸਨ। ਮੁਨੀਰ ਦਾ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵਿਚ ਸਵਾਗਤ ਇਕ ਦੁਰਲੱਭ ਕਦਮ ਸੀ।
ਬ੍ਰਿਟੇਨ ਦੀ ਅਰਥਵਿਵਸਥਾ ਬੇਕਾਬੂ, PM ਸਟਾਰਮਰ ਨੇ ਵਿੱਤ ਮੰਤਰਾਲਾ ਦੀ ਟੀਮ ’ਚ ਕੀਤਾ ਫੇਰਬਦਲ
NEXT STORY