ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਰੋਨਾ ਇਨਫੈਕਸ਼ਨ ਨਾਲ ਜੂਝ ਰਹੇ ਦੇਸ਼ 'ਤੇ ਧਿਆਨ ਦੇਣ ਦੀ ਬਜਾਏ ਭਾਰਤ ਸਰਕਾਰ ਦੀ ਨਿੰਦਾ ਵਿਚ ਹੀ ਵਿਅਸਤ ਹਨ। ਇਮਰਾਨ ਨੇ ਇਕ ਬਾਰ ਮੁੜ ਟਵੀਟ ਕਰਕੇ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਗੁਆਂਢੀ ਦੇਸ਼ਾਂ ਨਾਲ ਉਨ੍ਹਾਂ ਦੇ ਰਿਸ਼ਤਿਆਂ 'ਤੇ ਵਿਵਾਦਿਤ ਬਿਆਨ ਦਿੱਤਾ ਹੈ। ਇਮਰਾਨ ਵਾਰ-ਵਾਰ ਵਿਸ਼ਵ ਭਾਈਚਾਰੇ ਨੂੰ ਅਪੀਲ ਕਰ ਰਹੇ ਹਨ ਕਿ ਭਾਰਤ ਅੱਤਵਾਦ ਦੇ ਖਿਲਾਫ ਕਾਰਵਾਈ ਦਾ ਬਹਾਨਾ ਬਣਾਕੇ ਸਰਜੀਕਲ ਸਟ੍ਰਾਈਕ ਜਾਂ ਏਅਰ ਸਟ੍ਰਾਈਕ ਜਿਹੇ ਕਦਮ ਚੁੱਕ ਸਕਦਾ ਹੈ। ਹਾਲਾਂਕਿ ਵਿਸ਼ਵ ਮੰਚਾਂ ਤੋਂ ਸਮਰਥਨ ਨਾ ਮਿਲਦਾ ਦੇਖ ਕੇ ਹੁਣ ਇਮਰਾਨ ਨੇ ਭਾਰਤ ਦੇ ਗੁਆਂਢੀ ਦੇਸ਼ਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਹੈ।
ਇਮਰਾਨ ਨੇ ਟਵੀਟ ਕਰਕੇ ਕਿਹਾ ਕਿ ਹਿੰਦੂ ਕੱਟੜਪੰਥੀ ਮੋਦੀ ਸਰਕਾਰ ਆਪਣੀਆਂ ਵਿਸਥਾਰਵਾਦੀ ਨੀਤੀਆਂ ਨੂੰ 'ਨਾਜ਼ੀ ਜਰਮਨੀ' ਵਾਂਗ ਲਾਗੂ ਕਰ ਰਹੀ ਹੈ, ਇਹ ਭਾਰਤ ਦੇ ਗੁਆਂਢੀ ਦੇਸ਼ਾਂ ਲਈ ਖਤਰਾ ਬਣਦੀ ਜਾ ਰਹੀ ਹੈ। ਬੰਗਲਾਦੇਸ਼ ਨੂੰ ਸਿਟੀਜ਼ਨਸ਼ਿਪ ਐਕਟ, ਚੀਨ ਤੇ ਨੇਪਾਲ ਨਾਲ ਸਰਹੱਦੀ ਵਿਵਾਦ ਤੇ ਪਾਕਿਸਤਾਨ ਨਾਲ ਫਰਜ਼ੀ ਕਾਰਵਾਈ ਇਸ ਦਾ ਉਦਾਰਹਣ ਹੈ।
ਇਮਰਾਨ ਖਾਨ ਇਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਆਜ਼ਾਦ ਕਸ਼ਮੀਰ 'ਤੇ ਭਾਰਤ ਦਾ ਦਾਅਵਾ ਤੇ ਉਥੇ ਹਰ ਦਿਨ ਦਖਲ ਵਧਾਉਣ ਦੀ ਨੀਤੀ ਚੌਥੀ ਜਿਨੇਵਾ ਕਨਵੇਂਸ਼ਨ ਦਾ ਉਲੰਘਣ ਹੈ ਤੇ ਇਹ ਜੰਗੀ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਭਾਰਤ ਦੀ ਫਾਸਿਸਟ ਮੋਦੀ ਸਰਕਾਰ ਉਥੇ ਰਹਿ ਰਹੇ ਘੱਟ ਗਿਣਤੀਆਂ ਲਈ ਖਤਰਾ ਹੈ ਤੇ ਉਨ੍ਹਾਂ ਨੂੰ ਸੈਕੇਂਡ ਕਲਾਸ ਸਿਟੀਜ਼ਨ ਬਣਾ ਕੇ ਰੱਖਣਾ ਚਾਹੁੰਦੀ ਹੈ, ਇਹ ਇਸ ਰੀਜਨ ਦੀ ਸ਼ਾਂਤੀ ਲਈ ਵੱਡਾ ਖਤਰਾ ਹੈ।
ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੇ ਟਵੀਟ ਕੀਤਾ ਡਿਲੀਟ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਲਗਾਤਾਰ ਭਾਰਤ ਦੀ ਕਸ਼ਮੀਰ ਨੀਤੀ 'ਤੇ ਸਵਾਲ ਚੁੱਕਦੇ ਰਹੇ ਹਨ। ਕੁਰੈਸ਼ੀ ਤੇ ਇਮਰਾਨ ਲਗਾਤਾਰ ਭਾਰਤ ਵਿਚ ਇਸਲਾਮੋਫੋਬੀਆ ਫੈਲਾਉਣ ਦਾ ਦੋਸ਼ ਲਗਾ ਰਹੇ ਹਨ। ਹਾਲਾਂਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਇਕ ਟਵੀਟ ਨੇ ਉਨ੍ਹਾਂ ਦੇ ਖੁਦ ਦੇ ਲਈ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਤੇ ਬਾਅਦ ਵਿਚ ਉਨ੍ਹਾਂ ਨੇ ਉਸ ਨੂੰ ਡਿਲੀਟ ਕਰ ਦਿੱਤਾ। ਆਪਣੇ ਟਵੀਟ ਵਿਚ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਹ ਲਿਖਿਆ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਤੇ ਇਸਲਾਮਿਕ ਦੇਸ਼ਾਂ ਦੇ ਸੰਗਠਨ ਓ.ਆਈ.ਸੀ. ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਉਹ ਮੋਦੀ ਦੀ ਦ੍ਰਵਿੜਿਅਨ ਪ੍ਰਭੂਤਾ ਵਾਲੀ ਵਿਚਾਰਧਾਰਾ ਦੀ ਨਿੰਦਾ ਕਰਨ, ਜਿਸ ਵਿਚ ਇਸਲਾਮੋਫੋਬੀਆ ਤੇ ਹਿੰਸਾ ਦੇ ਨਾਲ-ਨਾਲ ਖੇਤਰੀ ਅਸਥਿਰਤਾ ਵੀ ਲਗਾਤਾਰ ਜਾਰੀ ਹੈ।
ਕੁਰੈਸ਼ੀ ਦੇ ਇਸ ਟਵੀਟ 'ਤੇ ਅਮਰੀਕਾ ਵਿਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੱਕਾਨੀ ਨੇ ਲਿਖਿਆ ਕਿ ਅਜਿਹਾ ਲੱਗਦਾ ਹੈ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਜਾਂ ਉਨ੍ਹਾਂ ਲਈ ਜੋ ਵੀ ਟਵੀਟ ਕਰਦਾ ਹੈ, ਉਸ ਨੂੰ ਭਾਰਤ ਦਾ ਇਤਿਹਾਸ ਤੇ ਜਾਤੀਗਤ ਉਤਪਤੀ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਮੁੱਖ ਰੂਪ ਨਾਲ ਆਰਿਅਨ ਉੱਤਰ ਭਾਰਤ ਨੂੰ ਦ੍ਰਵਿੜਿਅਨ ਪ੍ਰਭੂਤਾ ਵਾਲੀ ਵਿਚਾਰਧਾਰਾ ਕਹਿਣਾ ਪਾਕਿਸਤਾਨ ਲਈ ਤੁਰਕੀ ਓਰਿਜਨ ਦਾ ਦਾਅਵਾ ਕਰਨ ਤੋਂ ਵੀ ਜ਼ਿਆਦਾ ਬੁਰਾ ਹੈ। ਇਸ ਤੋਂ ਬਾਅਦ ਕੁਰੈਸ਼ੀ ਟ੍ਰੋਲ ਹੋਣ ਲੱਗੇ ਤੇ ਉਨ੍ਹਾਂ ਨੇ ਉਹ ਟਵੀਟ ਡਿਲੀਟ ਕਰਕੇ ਇਕ ਨਵਾਂ ਟਵੀਟ ਕਰ ਦਿੱਤਾ।
ਟਵਿੱਟਰ ਨੇ ਕੱਢੀ ਗਲਤੀ ਤਾਂ ਟਰੰਪ ਨੇ ਸੋਸ਼ਲ ਮੀਡੀਆ ਬੰਦ ਕਰਨ ਦੀ ਦੇ ਦਿੱਤੀ ਧਮਕੀ
NEXT STORY