ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਟਵੀਟ ਕਰ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਬੰਦ ਕਰਨ ਦੀ ਧਮਕੀ ਦੇ ਦਿੱਤੀ ਹੈ। ਦਰਅਸਲ, ਮੰਗਲਵਾਰ ਨੂੰ ਟਵਿੱਟਰ ਨੇ ਟਰੰਪ ਦੇ 2 ਟਵੀਟਸ ਦੇ ਨਾਲ ਡਿਸਕਲੇਮਰ ਲਗਾਉਂਦੇ ਹੋਏ ਉਨ੍ਹਾਂ 'ਤੇ ਇਕ ਤਰ੍ਹਾਂ ਨਾਲ ਫਰਜ਼ੀ ਦਾਅਵੇ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਟਰੰਪ ਨੇ ਪ੍ਰਤੀਕਿਰਿਆ ਦਿੰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ 'ਤੇ 2016 ਵਿਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਦਖਲ ਦੇਣ ਦਾ ਦੋਸ਼ ਵੀ ਲਗਾਇਆ ਹੈ।
ਬੰਦ ਕਰ ਦੇਣਗੇ ਸੋਸ਼ਲ ਮੀਡੀਆ
ਟਰੰਪ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਰਿਪਬਲਿਕਨਸ ਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਕੰਜ਼ਰਵੇਟਿਵ ਦੀ ਆਵਾਜ਼ ਨੂੰ ਦਬਾਉਂਦੇ ਹਨ। ਇਸ ਤੋਂ ਪਹਿਲਾਂ ਅਸੀਂ ਅਜਿਹਾ ਹੋਣ ਦਈਏ, ਅਸੀਂ ਇਸ ਨੂੰ ਸਖਤ ਤਰੀਕੇ ਨਾਲ ਰੈਗੂਲੇਟ ਕਰਾਂਗੇ ਜਾਂ ਬੰਦ ਕਰ ਦਿਆਂਗੇ। ਮੰਗਲਵਾਰ ਨੂੰ ਟਰੰਪ ਨੇ 2 ਟਵੀਟ ਕੀਤੇ ਸਨ ਜਿਨ੍ਹਾਂ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਮੇਲ-ਇਨ ਵੋਟਿੰਗ ਨਾਲ ਚੋਣਾਂ ਵਿਚ ਫਰਜ਼ੀਵਾੜਾ ਹੁੰਦਾ ਹੈ।
ਹਾਲਾਂਕਿ ਇਸ ਦੇ ਲਈ ਉਨ੍ਹਾਂ ਨੇ ਕੋਈ ਸਬੂਤ ਨਹੀਂ ਦਿੱਤਾ ਸੀ। ਇਸ ਤੋਂ ਬਾਅਦ ਟਵਿੱਟਰ ਨੇ ਟਰੰਪ ਦੇ ਟਵੀਟ ਹੇਠਾਂ ਲਿੰਕ ਲਾ ਦਿੱਤਾ ਸੀ, ਜਿਨ੍ਹਾਂ ਵਿਚ ਲਿੱਖਿਆ ਸੀ ਕਿ ਮੇਲ-ਇਨ ਬੈਲਟ ਦੇ ਬਾਰੇ ਵਿਚ ਤੱਥ ਪਤਾ ਕਰੋ। ਇਸ ਤੋਂ ਬਾਅਦ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਵੱਡੇ ਪੱਧਰ 'ਤੇ ਮੇਲ-ਇਨ ਬੈਲਟ ਨੂੰ ਦੇਸ਼ ਵਿਚ ਜੜ੍ਹਾਂ ਜਮਾਉਣ ਨਹੀਂ ਦੇ ਸਕਦੇ। ਇਸ ਨਾਲ ਸਭ ਚੀਟਿੰਗ, ਫਰਜ਼ੀਵਾੜੇ ਅਤੇ ਬੈਲਟ ਦੀ ਚੋਰੀ ਲਈ ਆਜ਼ਾਦ ਹੋ ਜਾਣਗੇ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਦਖਲ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸੀਂ ਦੁਬਾਰਾ ਅਜਿਹਾ ਹੁੰਦੇ ਹੋਏ ਨਹੀਂ ਦੇਖ ਸਕਦੇ।
ਬੈਲਜ਼ੀਅਮ 'ਚ ਕੋਰੋਨਾ ਦੇ ਮਾਮਲਿਆਂ 'ਚ ਕਮੀ ਤੇ 8 ਜੂਨ ਤੋਂ ਖੋਲ੍ਹੇ ਜਾਣਗੇ ਰੈਸਤਰਾਂ
NEXT STORY