ਲਾਹੌਰ— ਪਾਕਿਸਤਾਨ 'ਚ ਲੜਕੀਆਂ ਨੂੰ ਦੇਖ ਕੇ ਹੱਥਰਸੀ ਕਰਨ ਵਾਲੇ ਇਕ ਵਿਅਕਤੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਗੰਭੀਰ ਗੱਲ ਇਹ ਹੈ ਕਿ ਦਿਨ-ਦਿਹਾੜੇ ਇਸ ਵਿਅਕਤੀ ਨੇ ਸੜਕ 'ਤੇ ਇਹ ਗੰਦੀ ਹਰਕਤ ਕੀਤੀ ਹੈ ਤੇ ਹੁਣ ਉਸ ਦੀ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਪਾਕਿਸਤਾਨ ਦੇ ਲਾਹੌਰ ਦੀ ਹੈ।
ਨੌਜਵਾਨ ਦੀ ਤਸਵੀਰ ਸੋਸ਼ਲ ਮੀਡੀਆ ਸਾਈਟ 'ਤੇ ਵਾਇਰਲ ਕਰਨ ਵਾਲੇ ਇਸ ਵਿਅਕਤੀ ਨੇ ਇਕ ਪੋਸਟ ਦੇ ਰਾਹੀਂ ਇਸ ਪੂਰੀ ਘਟਨਾ ਬਾਰੇ 'ਚ ਦੱਸਿਆ ਹੈ। 'ਪਾਕਿਸਤਾਨ ਸਪੀਕਸ' ਨਾਂ ਨਾਲ ਬਣੇ ਇਕ ਫੇਸਬੁੱਕ ਪੇਜ 'ਤੇ ਸਭ ਤੋਂ ਪਹਿਲਾਂ ਇਸ ਨੌਜਵਾਨ ਦੀ ਤਸਵੀਰ ਪੋਸਟ ਕੀਤੀ ਗਈ। ਪੋਸਟ ਪਾਊਣ ਵਾਲੇ ਵਿਅਕਤੀ ਨੇ ਲਿਖਿਆ ਕਿ ਅੱਜ ਮੈਂ ਆਪਣੇ ਤੇ ਮੇਰੇ ਦੋਸਤ ਯੂਨੀਵਰਸਿਟੀ ਦੀ ਵੈਨ 'ਚ ਸੀ। ਸਾਡੀ ਵੈਨ ਬਰਕਤ ਬਜ਼ਾਰ ਦੇ ਨੇੜੇ ਰੁਕੀ ਸੀ ਤੇ ਕਿਸੇ ਦੂਜੇ ਵਿਦਿਆਰਥੀ ਦਾ ਇੰਤਜ਼ਾਰ ਕਰ ਰਹੀ ਸੀ। ਡਰਾਈਵਰ ਉਸ ਵੇਲੇ ਵੈਨ 'ਚ ਮੌਜੂਦ ਨਹੀਂ ਸੀ। ਇਸੇ ਦੌਰਾਨ ਗੱਡੀ ਦੇ ਨੇੜੇ ਇਕ ਨੌਜਵਾਨ ਲੜਕੀਆਂ ਨੂੰ ਘੂਰ ਰਿਹਾ ਸੀ। ਉਹ ਅਚਾਨਕ ਲੜਕੀਆਂ ਨੂੰ ਦੇਖ ਕੇ ਸੜਕ 'ਤੇ ਹੀ ਹੱਥਰਸੀ ਕਰਨ ਲੱਗ ਗਿਆ। ਉਸ ਦੀ ਇਸ ਹਰਕਤ 'ਤੇ ਮੇਰੇ ਇਕ ਦੋਸਤ ਨੇ ਉਸ ਦੀ ਫੋਟੋ ਖਿੱਚ ਲਈ। ਮੇਰੇ ਦੋਸਤ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਉਥੋਂ ਚਲਾ ਗਿਆ।
ਪੋਸਟ 'ਚ ਅੱਗੇ ਲਿਖਿਆ ਕਿ ਜਨਤਕ ਥਾਵਾਂ 'ਤੇ ਹੱਥਰਸੀ ਕਰਨਾ ਇਕ ਗੰਭੀਰ ਮੁੱਦਾ ਹੈ। ਮੈਂ ਕਈ ਲੋਕਾਂ ਨੂੰ ਆਪਣੀ ਯੂਨੀਵਰਸਿਟੀ ਦੇ ਬਾਹਰ ਅਜਿਹਾ ਕਰਦੇ ਦੇਖਿਆ ਹੈ। ਮੇਰੇ ਕੁਝ ਦੋਸਤਾਂ ਨੇ ਵੀ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਮੈਂ ਕਈ ਵਾਰ ਦੇਖਿਆ ਕਿ ਡਰਾਈਵਰ ਮਾਲ ਦੇ ਬਾਹਰ ਗੱਡੀਆਂ ਪਾਰਕ ਕਰਕੇ ਅਜਿਹੀਆਂ ਗੰਦੀਆਂ ਹਰਕਤਾਂ ਕਰਦੇ ਹਨ। ਦਿਲਚਸਪ ਗੱਲ ਹੈ ਕਿ ਇਸ ਪੋਸਟ 'ਤੇ ਕਈ ਤਰ੍ਹਾਂ ਦੇ ਕੁਮੈਂਟ ਵੀ ਆ ਰਹੇ ਹਨ। ਇਸ ਪੋਸਟ 'ਤੇ ਇਕ ਵਿਅਕਤੀ ਨੇ ਅਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਚਾਹੀਦਾ ਹੈ ਪਰ ਉਨ੍ਹਾਂ ਦੇਸੀ ਅੰਗ੍ਰੇਜ਼ ਔਰਤਾਂ ਦੀ ਕੀ ਜੋ ਕਹਿੰਦੀਆਂ ਹਨ ਕਿ 'ਮੇਰਾ ਸਰੀਰ ਮੇਰੀ ਮਰਜ਼ੀ'। ਉਥੇ ਕੁਝ ਹੋਰ ਲੋਕਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਨਤਕ ਥਾਵਾਂ 'ਤੇ ਅਜਿਹੀਆਂ ਹਰਕਤਾਂ ਕਰਨਾ ਬਿਲਕੁਲ ਗਲਤ ਗੱਲ ਹੈ।
ਫਲਸਤੀਨੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਗਜ਼ਾ ਸਰਹੱਦ ਉੱਤੇ ਝੜਪਾਂ
NEXT STORY