ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਘੱਟੋ-ਘੱਟ 22 ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਮੀਡੀਆ ਰਿਪੋਰਟ ਮੁਤਾਬਕ ਡਾਨ ਹਾਜ਼ੀਰਾ ਸਬ-ਡਿਵੀਜ਼ਨ ਵਿਚ ਐਤਵਾਰ ਨੂੰ ਇਹ ਗ੍ਰਿਫਤਾਰੀ ਕੀਤੀ ਗਈ। ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਹਾਜੀਰਾ ਖੇਤਰ ਦੇ ਦਵਾਰੰਡੀ ਪਿੰਡ ਵਿਚ ਸਰਦਾਰ ਮੁਹੰਮਦ ਸਗੀਰ ਦੀ ਅਗਵਾਈ ਵਾਲੇ ਸਮੂਹ ਦੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (JKLF) ਵੱਲੋਂ ਬੁਲਾਏ ਗਏ 'ਫ੍ਰੀਡਮ ਲੌਂਗ ਮਾਰਚ' ਵਿਚ ਹਜ਼ਾਰਾਂ ਲੋਕ ਆਜ਼ਾਦੀ ਦੀ ਮੰਗ ਨੂੰ ਲੈ ਕੇ ਪੈਦਲ ਮਾਰਚ ਕੱਢ ਰਹੇ ਸਨ।
ਉਦੋਂ ਪੁਲਸ ਉੱਥੇ ਪਹੁੰਚੀ ਅਤੇ ਉਸ ਨੇ ਲੋਕਾਂ ਨੂੰ ਰੋਕ ਕੇ 22 ਕਾਰਕੁੰਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਲੋਕ ਟੈਟ੍ਰੀਨੋਟ ਵੱਲ ਵੱਧਣ ਦੀ ਅਪੀਲ ਕਰ ਰਹੇ ਸਨ ਜੋ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨੇੜੇ ਹੈ। ਪੁੰਛ ਦੇ ਡੀ.ਆਈ.ਜੀ. ਤਾਹਿਰ ਮਹਿਮੂਦ ਕੁਰੈਸ਼ੀ ਨੇ ਏਜੰਸੀ ਨੂੰ ਦੱਸਿਆ ਕਿ ਮਾਰਚ ਨੂੰ ਰੋਕਣ ਦਾ ਫੈਸਲਾ ਉਨ੍ਹਾਂ ਦੀ ਸੁਰੱਖਿਆ ਦੇ ਹਿੱਤ ਵਿਚ ਲਿਆ ਗਿਆ ਸੀ।
ਪਲਾਸਟਿਕ ਦੇ ਛੋਟੇ ਟੁੱਕੜੇ ਪੀਣ ਯੋਗ ਪਾਣੀ ਨੂੰ ਪਹੁੰਚਾਉਂਦੇ ਹਨ ਨੁਕਸਾਨ
NEXT STORY