ਕਵੇਟਾ-ਪਾਕਿਸਤਾਨ ਦੇ ਬਲੂਚਿਸਤਾਨ ਸੂਬੇ 'ਚ ਸ਼ੁੱਕਰਵਾਰ ਨੂੰ ਅਣਜਾਣ ਹਮਲਾਵਾਰਾਂ ਨੇ ਇਕ ਭੀੜ ਭਰੇ ਬਾਜ਼ਾਰ 'ਚ ਹੈਂਡ ਗ੍ਰਨੇਡ ਸੁੱਟਿਆ ਜਿਸ ਨਾਲ ਹੋਏ ਧਮਾਕੇ ਦੀ ਲਪੇਟ 'ਚ ਆਉਣ ਨਾਲ 2 ਬੱਚਿਆਂ ਸਮੇਤ 16 ਲੋਕ ਜ਼ਖਮੀ ਹੋ ਗਏ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ। ਡਾਨ ਨਿਊਜ਼ ਮੁਤਾਬਕ, ਸਿੱਬੀ ਸ਼ਹਿਰ ਦੇ ਲੁਨੀ ਚੌਕ 'ਤੇ ਇਹ ਧਮਾਕਾ ਹੋਇਆ।
ਇਹ ਵੀ ਪੜ੍ਹੋ -Twitter ਸਰਵਰ ਡਾਊਨ, ਯੂਜ਼ਰਸ ਪ੍ਰੇਸ਼ਾਨ
ਸਿੱਬੀ ਧਾਨਾਧਿਕਾਰੀ ਵਜ਼ੀਰ ਖਾਨ ਮਰਰੀ ਨੇ ਕਿਹਾ ਕਿ ਬਾਈਕ ਸਵਾਰ ਅਣਜਾਣ ਹਮਲਾਵਾਰਾਂ ਨੇ ਚੌਕ 'ਤੇ ਹੈਂਡ ਗ੍ਰਨੇਡ ਸੁੱਟਿਆ। ਇਸ ਹਮਲੇ 'ਚ 16 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 2 ਨਾਬਾਲਗ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ 'ਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ -ਨੇਪਾਲ 'ਚ ਓਲੀ ਵਿਰੁੱਧ ਦੇਸ਼ ਵਿਆਪੀ ਹੜਤਾਲ ਸਫਲ, ਪ੍ਰਦਰਸ਼ਨਕਾਰੀਆਂ-ਪੁਲਸ ਦਰਮਿਆਨ ਹੋਈ ਝੜਪ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਨੇਪਾਲ 'ਚ ਹੜਤਾਲ ਨਾਲ ਜਨਜੀਵਨ ਪ੍ਰਭਾਵਿਤ, 157 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ
NEXT STORY