ਲਾਹੌਰ (ਬਿਊਰੋ)— ਪਾਕਿਸਤਾਨ ਅਜੇ ਵੀ ਅੱਤਵਾਦੀ ਸਮੂਹਾਂ 'ਤੇ ਪਾਬੰਦੀ ਲਗਾਉਣ ਵਿਚ ਸਫਲ ਨਹੀਂ ਹੋ ਸਕਿਆ ਹੈ। ਇਸ ਦਾ ਤਾਜ਼ਾ ਉਦਾਹਰਨ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਇਕ ਉਰਦੂ ਅਖਬਾਰ ਵਿਚ ਲੇਖ ਛੱਪਣਾ ਹੈ। ਉਸ ਦੇ ਲੇਖ ਨਾਲ ਹੁਣ ਪੱਤਰਕਾਰਾਂ ਵਿਚ ਬਹਿਸ ਛਿੜ ਗਈ ਹੈ ਕਿ ਮੀਡੀਆ ਪਰਿਵਾਰ ਵਿਚ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਦੇ ਪ੍ਰਮੁੱਖ ਨੂੰ ਕਸ਼ਮੀਰ ਮੁੱਦੇ ਅਤੇ ਸਾਲ 1971 ਵਿਚ ਬੰਗਲਾਦੇਸ਼ ਦੇ ਗਠਨ 'ਤੇ ਲਿਖਣ ਦੀ ਇਜਾਜ਼ਤ ਕਿਵੇਂ ਦੇ ਦਿੱਤੀ ਗਈ? ਸਾਲ 2008 ਵਿਚ ਮੁੰਬਈ ਦੇ ਅੱਤਵਾਦੀ ਹਮਲੇ ਦੇ ਬਾਅਦ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਹਾਫਿਜ਼ ਨੂੰ ਗਲੋਬਲ ਅੱਤਵਾਦੀ ਕਰਾਰ ਦਿੱਤਾ ਸੀ ਅਤੇ ਨਵੰਬਰ 2008 ਵਿਚ ਉਸ ਨੂੰ ਨਜ਼ਰਬੰਦ ਕਰ ਦਿੱਤਾ ਸੀ ਪਰ ਅਦਾਲਤ ਦੇ ਫੈਸਲੇ ਦੇ ਕਾਰਨ ਕੁਝ ਮਹੀਨੇ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਐਤਵਾਰ ਨੂੰ ਇਕ ਅਖਬਾਰ ਵਿਚ 'ਪ੍ਰੋਫੈਸਰ ਹਾਫਿਜ਼ ਮੁਹੰਮਦ ਸਈਦ' ਦੇ ਨਾਮ ਨਾਲ ਉਸ ਨੇ 'ਪੂਰਬੀ ਪਾਕਿਸਤਾਨ 'ਤੇ ਭਾਰਤ ਦਾ ਗੈਰ ਕਾਨੂੰਨੀ ਹਮਲਾ, ਕਸ਼ਮੀਰੀ ਲੋਕਾਂ ਦੀ ਹਿਮਾਇਤ ਤੋਂ ਕਿਉਂ ਪਰਹੇਜ਼ ਕਰ ਰਿਹਾ ਪਾਕਿਸਤਾਨ' ਵਿਸ਼ਾ ਲਿਖਿਆ ਹੈ। ਇਹ ਅਖਬਾਰ ਮੀਆਂ ਅਮਰ ਮਹਿਮੂਦ ਦੇ ਦੁਨੀਆ ਮੀਡੀਆ ਗਰੁੱਪ ਦਾ ਉਰਦੂ ਪ੍ਰਕਾਸ਼ਨ ਹੈ। ਹਾਫਿਜ਼ ਨੇ 'ਯੋਗਦਾਨ ਲੇਖਕ' ਦੇ ਤੌਰ 'ਤੇ ਲੇਖ ਲਿਖਿਆ ਹੈ। ਇਸ ਵਿਚ ਢਾਕਾ ਵਿਚ ਹੱਥਾਂ ਵਿਚ ਬੰਦੂਕ ਲਏ ਹੋਏ ਕੁਝ ਨੌਜਵਾਨਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇਕ ਤਸਵੀਰ ਵੀ ਹੈ।
ਮਸ਼ਹੂਰ ਮੀਡੀਆ ਪਰਿਵਾਰ ਦੇ ਅਖਬਾਰ ਵਿਚ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਦੇ ਪ੍ਰਮੁੱਖ ਨੂੰ ਲਿਖਣ ਦੀ ਇਜਾਜ਼ਤ ਦੇਣ 'ਤੇ ਪੱਤਰਕਾਰਾਂ ਨੇ ਸਵਾਲ ਕੀਤਾ ਹੈ ਕੀ ਕੰਪਨੀ ਦੇ ਮਾਲਕ ਨਾਲ ਕਝ ਸਿੱਧੇ ਸੰਬੰਧਾਂ ਦੇ ਕਾਰਨ ਉਸ ਨੂੰ ਇਹ ਲਿਖਣ ਦੀ ਇਜਾਜ਼ਤ ਦਿੱਤੀ ਗਈ ਜਾਂ ਕੋਈ ਹੋਰ ਦਬਾਅ ਸੀ। ਪਾਕਿਸਤਾਨ ਦੀ ਇਕ ਅਦਾਲਤ ਨੇ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ ਨੂੰ ਇਹ ਯਕੀਨੀ ਕਰਨ ਦਾ ਆਦੇਸ਼ ਦਿੱਤਾ ਹੈ ਕਿ ਪਾਕਿਸਤਾਨੀ ਮੀਡੀਆ ਹਾਫਿਜ਼ ਦੀ ਤਸਵੀਰ ਪ੍ਰਕਾਸ਼ਿਤ ਨਾ ਕਰੇ।
ਆਪਣੇ ਲੇਖ ਵਿਚ ਹਾਫਿਜ਼ ਨੇ ਕਿਹਾ ਹੈ ਕਿ ਇੰਦਰਾ ਗਾਂਧੀ ਨੇ ਪਾਕਿਸਤਾਨ ਦੀ ਵੰਡ ਕਰਨ ਲਈ ਸਾਜਿਸ਼ ਰਚੀ। ਹਾਫਿਜ਼ ਨੇ ਇਸ ਦੇ ਨਾਲ ਹੀ ਉਸ ਸਮੇਂ ਦੇ ਪਾਕਿਸਤਾਨੀ ਸ਼ਾਸਕਾਂ ਦੇ ਅਸਫਲ ਰਹਿਣ 'ਤੇ ਅਫਸੋਸ ਜ਼ਾਹਰ ਕੀਤਾ। ਹਾਫਿਜ਼ ਨੇ ਬੰਗਲਾਦੇਸ਼ ਦੇ ਗਠਨ ਵਿਚ ਭਾਰਤ ਦੀ ਭੂਮਿਕਾ ਦੇ ਬਾਰੇ ਵਿਚ ਵਿਸਥਾਰ ਨਾਲ ਲਿਖਿਆ ਹੈ ਅਤੇ ਇਹ ਵੀ ਦੱਸਿਆ ਹੈ ਕਿ ਉਸ ਦੀ ਰਾਏ ਵਿਚ ਪਾਕਿਸਤਾਨ ਲਈ ਕਸ਼ਮੀਰ ਇੰਨਾ ਕਿਉਂ ਮਹੱਤਵਪੂਰਨ ਹੈ। ਉਸ ਨੇ ਲਿਖਿਆ ਕਿ ਪਾਕਿਸਤਾਨ ਨੂੰ ਕਸ਼ਮੀਰੀ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ।
ਯੁਗਾਂਡਾ : ਬੱਸ ਦੁਰਘਟਨਾ 'ਚ 19 ਐੱਨ. ਜੀ. ਓ. ਅਧਿਕਾਰੀਆਂ ਦੀ ਮੌਤ
NEXT STORY