ਪੋਰਟ ਲੂਈਸ (ਮੌਰੀਸ਼ਸ)- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਅਫ਼ਰਏਸ਼ੀਆ ਬੈਂਕ ਮੌਰੀਸ਼ਸ ਓਪਨ ਦੇ ਸ਼ੁਰੂਆਤੀ ਰਾਊਂਡ ਵਿਚ 2 ਓਵਰ ਦਾ ਕਾਰਡ ਖੇਡਣ ਤੋਂ ਬਾਅਦ ਸਾਂਝੇ ਤੌਰ ’ਤੇ 71ਵੇਂ ਸਥਾਨ ’ਤੇ ਹੈ। ਤੇਜ਼ ਹਵਾਵਾਂ ਕਾਰਨ ਮੁਸ਼ਕਿਲ ਹਾਲਾਤਾਂ ’ਚ ਸ਼ੁਭੰਕਰ ਦਾ ਸਕੋਰ 13ਵੇਂ ਹੋਲ ਤੱਕ ਇਕ ਅੰਡਰ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਇਕ ਡਬਲ ਬੋਗੀ ਅਤੇ ਇਕ ਬੋਗੀ ਕਰ ਦਿੱਤਾ।
ਇਸ ਦੌਰਾਨ ਸ਼ੁਭੰਕਰ ਨੇ 3 ਬਰਡੀ, 3 ਬੋਗੀ ਦੇ ਨਾਲ 16ਵੇਂ ਹੋਲ ’ਤੇ 1 ਡਬਲ ਬੋਗੀ ਕੀਤੀ। ਦੱਖਣੀ ਅਫ਼ਰੀਕਾ ਦੇ ਕੇ. ਸੀ. ਜਾਰਵਿਸ ਅਤੇ ਸਕਾਟਲੈਂਡ ਦੇ ਸਕਾਟ ਜੈਮੀਸਨ ਬਰਾਬਰ 5 ਅੰਡਰ ਪਾਰ 67 ਦੇ ਸਕੋਰ ਨਾਲ ਸਾਂਝੇ ਤੌਰ ’ਤੇ ਅੰਕ ਸੂਚੀ ਦੇ ਟਾਪ ’ਤੇ ਹਨ।
ਰਾਸ਼ਟਰੀ ਨਿਸ਼ਾਨੇਬਾਜ਼ੀ : ਲਕਸ਼ਿਤਾ ਅਤੇ ਸ਼੍ਰਵਣ ਨੂੰ ਏਅਰ ਪਿਸਟਲ ਮਿਕਸਡ ਡਬਲ ਮੁਕਾਬਲੇ ’ਚ ਸੋਨ ਤਮਗਾ
NEXT STORY