ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਉੱਤਰੀ ਕੋਹਿਸਤਾਨ ਜ਼ਿਲੇ ਵਿਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਇਕ ਵੈਨ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ 8 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਸੋਮਵਾਰ ਰਾਤ ਜ਼ਿਲੇ ਵਿਚ ਮੁੱਖ ਹਾਈਵੇਅ 'ਤੇ ਹੋਈ ਜ਼ਮੀਨ ਖਿਸਕਣ ਦੀ ਘਟਨਾ ਵਿਚ ਇਕ ਯਾਤਰੀ ਵੈਨ ਦੱਬੇ ਜਾਣ ਕਾਰਨ 8 ਮਜ਼ਦੂਰਾਂ ਦੀ ਮੌਤ ਹੋ ਗਈ।
ਬਚਾਅ ਕਰਮਚਾਰੀਆਂ ਨੇ ਮੰਗਲਵਾਰ ਸਵੇਰੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ। ਪੁਲਸ ਮੁਤਾਬਕ ਵੈਨ ਵਿਚ 12 ਮਜ਼ਦੂਰ ਸਵਾਰ ਸਨ। ਰਾਹਤ ਅਤੇ ਬਚਾਅ ਕਰਮਚਾਰੀਆਂ ਦੀ ਟੀਮ ਨੇ 8 ਮਜ਼ਦੂਰਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਹਨ। ਇਸ ਦੇ ਇਲਾਵਾ ਮਲਬੇ ਵਿਚ ਭਾਰੀ ਮਸ਼ੀਨਰੀ ਜ਼ਰੀਏ ਚੱਟਾਨਾਂ ਹਟਾਉਣ ਅਤੇ ਹੋਰ ਲੋਕਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਘਟਨਾ ਦੇ ਬਾਅਦ ਉੱਤਰੀ ਗਿਲਗਿਤ-ਬਾਲਟੀਸਤਾਨ ਖੇਤਰ ਨੂੰ ਜੋੜਨ ਵਾਲੇ ਉੱਤਰ ਪੱਛਮ ਖੈਬਰ ਪਖਤੂਨਖਵਾ ਰਸਤੇ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਹੁਣ ਚੰਨ 'ਤੇ ਘਰ ਬਣਾਉਣ ਦੀ ਤਿਆਰੀ 'ਚ ਚੀਨ
NEXT STORY