ਗੁਰਦਾਸਪੁਰ/ਜੇਹਲਮ (ਵਿਨੋਦ): ਪਾਕਿਸਤਾਨ ਦੇ ਜੇਹਲਮ ਦੇ ਖੇਵੜਾ ਖੇਤਰ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ ਇੱਕ ਈਸਾਈ ਜੋੜੇ ਨੇ ਆਪਣੇ ਦੋ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ, ਜਿਨ੍ਹਾਂ ਵਿੱਚ ਇੱਕ ਨੌਂ ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ।
ਸਰਹੱਦ ਪਾਰ ਸੂਤਰਾਂ ਦਾ ਕਹਿਣਾ ਹੈ ਕਿ ਇੱਕ ਨੌਂ ਮਹੀਨਿਆਂ ਦੇ ਲੜਕੇ ਅਤੇ ਇੱਕ ਅੱਠ ਸਾਲ ਦੀ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਉਨ੍ਹਾਂ ਦੇ ਪਿਤਾ ਨੇ ਕੀਤਾ ਸੀ। ਦੂਜੇ ਪਾਸੇ ਪਿਤਾ ਨੇ ਮਾਂ 'ਤੇ ਉਨ੍ਹਾਂ ਦੀ ਹੱਤਿਆ ਦਾ ਦੋਸ਼ ਲਗਾਇਆ ਹੈ।
ਪੁਲਸ ਨੇ ਕਿਹਾ ਕਿ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਉਹ ਜਲਦੀ ਹੀ ਮਾਮਲੇ ਦੇ ਸਿੱਟੇ 'ਤੇ ਪਹੁੰਚਣਗੇ। ਪਿਤਾ ਦੀ ਪਛਾਣ ਕੈਸਰ ਗੌਰੀ ਵਜੋਂ ਹੋਈ ਹੈ, ਜਦੋਂ ਕਿ ਮਾਂ ਦੀ ਪਛਾਣ ਸੋਨੀਆ ਵਜੋਂ ਹੋਈ ਹੈ। ਕੈਸਰ ਇੱਕ ਇਲੈਕਟ੍ਰੀਸ਼ੀਅਨ ਹੈ। ਪੁਲਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਲਾਸ਼ਾਂ ਨੂੰ ਖੇਵੜਾ ਹਸਪਤਾਲ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'Buffet ਦੀਆਂ ਚੀਜ਼ਾਂ ਪਰਸ 'ਚ ਨਾ ਪਾਓ', ਭਾਰਤੀ ਸੈਲਾਨੀਆਂ ਲਈ ਹੋਟਲ ਨੇ ਲਿਖੀ Warning!
NEXT STORY