ਗੁਰਦਾਸਪੁਰ(ਵਿਨੋਦ)- ਮਾਂ-ਪਿਓ ਆਪਣੇ ਪੁੱਤਰ ਲਈ ਸਾਰੀ ਉਮਰ ਦੁਆਵਾਂ ਮੰਗਦੇ ਅਤੇ ਉਨ੍ਹਾਂ ਦੇ ਭਲੇ ਦੀ ਅਰਦਾਸ ਕਰਦੇ ਰਹਿੰਦੇ ਹਨ ਪਰ ਕਲਯੁੱਗੀ ਪੁੱਤਰ ਪੈਸੇ ਯਾਂ ਜਾਇਦਾਦ ਦੇ ਲਾਲਚ ਵਿੱਚ ਮਾਂ-ਪਿਓ ਨੂੰ ਕੁੱਟਣ ਅਤੇ ਘਰੋਂ ਕੱਢਣ ਤੱਕ ਤੋਂ ਗੁਰੇਜ ਨਹੀਂ ਕਰਦੇ ।
ਇਹ ਵੀ ਪੜ੍ਹੋ-ਹੋਟਲਾਂ 'ਚ ਜੂਆ ਖੇਡਦੇ ਫੜੇ ਗਏ 19 ਬੰਦੇ, ਲੱਖਾਂ ਦੀ ਲਾ ਰਹੇ ਸੀ ਬਾਜ਼ੀ
ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਪਿੰਡ ਬਥਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੀ ਰਹਿਣ ਵਾਲੀ ਇੱਕ ਮਾਂ ਸੁਦੇਸ਼ ਕੁਮਾਰੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ 'ਤੇ ਕੁੱਟਮਾਰ ਕਰਕੇ ਘਰੋਂ ਕੱਢਣ ਦਾ ਦੋਸ਼ ਲਗਾਇਆ ਹੈ । ਸੁਦੇਸ਼ ਕੁਮਾਰੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਪਿਛਲੇ 12 ਦਿਨਾਂ ਤੋਂ ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਕਰਵਾ ਰਹੀ ਹੈ । ਉਸ ਦਾ ਦੋਸ਼ ਹੈ ਕਿ ਉਸ ਦੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ ਜਿਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ , ਵੱਲੋਂ ਪੈਸੇ ਦੇ ਲਾਲਚ ਵਿੱਚ ਉਸ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ ।
ਇਹ ਵੀ ਪੜ੍ਹੋ-ਦੀਵਾਲੀ ਤੋਂ ਪਹਿਲਾਂ ਪੰਜਾਬ ਪੁਲਸ ਨੇ ਘੇਰ ਲਏ 2 ਗੈਂਗਸਟਰ, ਕਰ'ਤਾ ਐਨਕਾਊਂਟਰ
ਬੀਤੇ ਦਿਨ ਵੀ ਉਸ ਨੂੰ ਕਾਫੀ ਮਾਰਿਆ ਕੁੱਟਿਆ ਗਿਆ ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ । ਉਸ ਦਾ ਇਹ ਵੀ ਦੋਸ਼ ਹੈ ਕਿ ਉਸ ਦੇ ਪਤੀ ਦੀ ਆਉਂਦੀ ਪੈਨਸ਼ਨ ਵੀ ਉਸ ਦੇ ਛੋਟੇ ਪੁੱਤਰ ਵੱਲੋਂ ਖੋਹ ਲਈ ਜਾਂਦੀ ਹੈ ਅਤੇ ਉਸ ਦੇ ਮਰਹੂਮ ਪਤੀ ਵੱਲੋਂ ਬਣਾਈ ਗਈ ਜਾਇਦਾਦ ਅਤੇ ਮਕਾਨ 'ਤੇ ਵੀ ਉਸ ਦਾ ਛੋਟਾ ਲੜਕਾ ਕਬਜ਼ਾ ਕਰਕੇ ਉਨ੍ਹਾਂ ਨੂੰ ਘਰੋਂ ਕੱਢਣਾ ਚਾਹੁੰਦਾ ਹੈ ਜਦਕਿ ਉਸ ਦਾ ਵੱਡਾ ਪੁੱਤਰ ਪਹਿਲਾਂ ਹੀ ਦੁਖੀ ਹੋ ਕੇ ਘਰ ਛੱਡ ਕੇ ਜਾ ਚੁੱਕਿਆ ,ਜਦਕਿ ਵਿਚਕਾਰਲਾ ਪੁੱਤਰ ਆਪਣੀ ਮਾਂ ਦੀ ਦੇਖ ਰੇਖ ਕਰ ਰਿਹਾ ਹੈ।
ਇਹ ਵੀ ਪੜ੍ਹੋ- ਅਬਕਾਰੀ ਵਿਭਾਗ ਦੀ ਸਖ਼ਤ ਕਾਰਵਾਈ, ਵੱਡੇ ਪੱਧਰ ’ਤੇ ਸਪਲਾਈ ਹੋਣ ਵਾਲੀ ਦੇਸੀ ਸ਼ਰਾਬ ਬਰਾਮਦ
ਉਥੇ ਹੀ ਜਦੋਂ ਇਸ ਸਬੰਧ ਵਿੱਚ ਸਬੰਧਤ ਥਾਣਾ ਸਦਰ ਦੇ ਐੱਸ.ਐੱਚ. ਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੁਦੇਸ਼ ਕੁਮਾਰੀ ਨੇ ਫਿਲਹਾਲ ਪੁਲਸ ਨੂੰ ਬਿਆਨ ਦਰਜ ਨਹੀਂ ਕਰਵਾਏ ਹਨ। ਉਹ ਪੁਲਸ ਦੇ ਸੰਪਰਕ ਵਿੱਚ ਆ ਤੇ ਜਲਦੀ ਹੀ ਉਸ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਦਕਿ ਜਿੱਥੋਂ ਤੱਕ ਜਾਇਦਾਦ ਦਾ ਮਸਲਾ ਹੈ ਇਹ ਵੈਰੀਫਾਈ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕਾਂ ਕਿਨਾਰੇ ਪ੍ਰਵਾਸੀ ਗੁੜ ਦੀ ਆੜ ’ਚ ਖੁਆ ਰਹੇ ਗੰਦ! ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ
NEXT STORY