ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਸੱਤਾਧਾਰੀ ਪਾਰਟੀ ਪੀ.ਟੀ.ਆਈ. ਦੇ ਇਕ ਨੇਤਾ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਅਸਲ ਵਿਚ ਇਕ ਨਿਊਜ਼ ਚੈਨਲ 'ਤੇ ਲਾਈਵ 'ਡਿਬੇਟ ਸ਼ੋਅ' ਚੱਲ ਰਿਹਾ ਸੀ ਉਸ ਦੌਰਾਨ ਸੱਤਾਧਾਰੀ ਪਾਰਟੀ ਪੀ.ਟੀ.ਆਈ. ਦੇ ਇਕ ਨੇਤਾ ਨੇ ਪੈਨਲ ਵਿਚ ਸ਼ਾਮਲ ਇਕ ਸੀਨੀਅਰ ਪੱਤਰਕਾਰ ਨੂੰ ਕੁੱਟ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
'ਕੇ 21 ਨਿਊਜ਼' ਚੈਨਲ 'ਤੇ 'ਨਿਊਜ਼ ਲਾਈਨ ਵਿਚ ਆਫਤਾਬ ਮੁਘੇਰੀ' ਸ਼ੋਅ ਚੱਲ ਰਿਹਾ ਸੀ। ਪੈਨਲ ਵਿਚ ਸੱਤਾਧਾਰੀ ਪੀ.ਟੀ.ਆਈ. ਦੇ ਮਸਰੂਰ ਅਲੀ ਸਿਯਾਲ ਅਤੇ ਕਰਾਚੀ ਪ੍ਰੈੱਸ ਕਲੱਬ ਦੇ ਪ੍ਰਮੁੱਖ ਇਮਤਿਆਜ਼ ਖਾਨ ਵੀ ਸ਼ਾਮਲ ਸਨ। ਦੋਹਾਂ ਵਿਚ ਜ਼ੋਰਦਾਰ ਬਹਿਸ ਛਿੜ ਗਈ ਅਤੇ ਦੇਖਦੇ ਹੀ ਦੇਖਦੇ ਬਹਿਸ ਦਾ ਇਹ ਪ੍ਰੋਗਰਾਮ ਅਖਾੜੇ ਵਿਚ ਤਬਦੀਲ ਹੋ ਗਿਆ। ਪੀ.ਟੀ.ਆਈ. ਨੇਤਾ ਨੇ ਆਪਣੀ ਸੀਟ ਤੋਂ ਉੱਠ ਕੇ ਪਹਿਲਾਂ ਪੱਤਰਕਾਰ ਨੂੰ ਧੱਕਾ ਦਿੱਤਾ ਅਤੇ ਫਿਰ ਉਸ ਨੂੰ ਫਰਸ਼ 'ਤੇ ਸੁੱਟ ਦਿੱਤਾ। ਇਸ ਮਗਰੋਂ ਨੇਤਾ ਨੇ ਪੱਤਰਕਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦੋਹਾਂ ਨੂੰ ਸ਼ੋਅ ਵਿਚ ਮੌਜੂਦ ਦੂਜੇ ਮਹਿਮਾਨਾਂ ਅਤੇ ਕਰੂ ਮੈਂਬਰਾਂ ਨੇ ਛੁਡਵਾਇਆ। ਇਸ ਘਟਨਾ ਦੇ ਬਾਅਦ ਪੀ.ਟੀ.ਆਈ. ਦੀ ਕਾਫੀ ਆਲੋਚਨਾ ਹੋ ਰਹੀ ਹੈ।
ਪਾਕਿਸਤਾਨੀ ਪੱਤਰਕਾਰ ਨਾਯਲਾ ਇਨਾਅਤ ਨੇ ਡਿਬੇਟ ਸ਼ੋਅ ਵਿਚ ਲੜਾਈ ਦਾ ਵੀਡੀਓ ਟਵਿੱਟਰ 'ਤੇ ਸ਼ੇਅਰ ਕਰਦਿਆਂ ਇਮਰਾਨ ਖਾਨ ਦੇ 'ਨਵਾਂ ਪਾਕਿਸਤਾਨ' ਦੇ ਦਾਅਵੇ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਲਿਖਿਆ,''ਕੀ ਇਹੀ ਨਵਾਂ ਪਾਕਿਸਤਾਨ ਹੈ? ਪੀ.ਟੀ.ਆਈ. ਦੇ ਮਸਰੂਰ ਅਲੀ ਸਿਆਲ ਨੇ ਕਰਾਚੀ ਪ੍ਰੈੱਸ ਕਲੱਬ ਦੇ ਪ੍ਰਧਾਨ ਇਮਤਿਆਜ਼ ਖਾਨ 'ਤੇ ਲਾਈਵ ਸ਼ੋਅ ਦੌਰਾਨ ਹਮਲਾ ਕਰ ਦਿੱਤਾ।''
ਅਮਰੀਕਾ 'ਚ ਸੜਕ ਹਾਦਸੇ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਭਾਰਤੀ ਨੌਜਵਾਨ ਦੀ ਮੌਤ
NEXT STORY