ਇਸਲਾਮਾਬਾਦ — ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਪਾਕਿਸਤਾਨ ਦੀ ਜਨਤਾ ਨੂੰ ਮਹਿੰਗਾਈ ਨੇ ਬੇਹਾਲ ਕਰ ਦਿੱਤਾ ਹੈ। ਮਈ ਮਹੀਨੇ ਵਿਚ ਖੁਰਾਕ ਪਦਾਰਥਾਂ ਅਤੇ ਈਂਧਣ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਨਾਲ ਮਈ 'ਚ ਮਹਿੰਗਾਈ ਦੀ ਸਾਲਾਨਾ ਉਪਭੋਗਤਾ ਮਹਿੰਗਾਈ ਦਰ ਇਕ ਮਹੀਨਾ ਪਹਿਲੇ ਦੀ 8.82 ਫੀਸਦੀ ਦੀ ਤੁਲਨਾ 'ਚ ਵਧ ਕੇ 9.11 'ਤੇ ਪਹੁੰਚ ਗਈ। ਪਾਕਿਸਤਾਨ ਅੰਕੜਾ ਬਿਓਰੋ ਦੇ ਨਵੇਂ ਅੰਕੜਿਆਂ ਅਨੁਸਾਰ ਮਈ 'ਚ ਮਹਿੰਗਾਈ ਦੀ ਔਸਤ ਦਰ 7.19 ਫੀਸਦੀ ਰਹੀ।
ਮਈ-19 'ਚ ਥੋਕ ਮੁੱਲ ਸੂਚਕ ਅੰਕ ਦੀ ਮਹਿੰਗਾਈ 1.43 ਫੀਸਦੀ ਅਤੇ ਸੰਵੇਦਣਸ਼ੀਲ ਮੁੱਲ ਸੂਚਕ ਅੰਕ 0.78 ਫੀਸਦੀ ਉਛਲ ਗਿਆ। ਬਿਓਰੋ ਅਨੁਸਾਰ ਮਹਿੰਗਾਈ ਨੂੰ ਵਧਾਉਣ 'ਚ ਮੁੱਖ ਰੂਪ ਨਾਲ ਈਂਧਣ ਅਤੇ ਖੁਰਾਕ ਪਦਾਰਥਾਂ ਦਾ ਯੋਗਦਾਨ ਰਿਹਾ। ਚਾਲੂ ਮਿਆਦ ਦੌਰਾਨ ਭੋਜਨ ਪਦਾਰਥਾਂ ਵਿਚ ਪਿਆਜ ਦੀ ਕੀਮਤ 77.52 ਫੀਸਦੀ, ਤਰਬੂਜ਼ 55.73, ਟਮਾਟਰ 46.11, ਨਿੰਬੂ 43.46 ਅਤੇ ਖੰਡ 26.53 ਫੀਸਦੀ ਮਹਿੰਗੀ ਹੋ ਗਈ। ਲਸਣ 49.99, ਮੂੰਗ 33.65, ਅੰਬ 28.99 ਅਤੇ ਮਟਨ ਦੇ ਭਆ 12.04 ਫੀਸਦੀ ਵਧ ਗਏ ਹਨ। ਹੋਰ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਈਂਧਣ 'ਤ ਗੈਸ ਦੀਆਂ ਕੀਮਤਾਂ 'ਚ 85.31 ਫੀਸਦੀ ਪੈਟਰੋਲ, 23.63 ਫੀਸਦੀ ਹਾਈ ਸਪੀਡ ਡੀਜ਼ਲ ਦੀ ਕੀਮਤ 'ਚ 23.86 ਫੀਸਦੀ ਦਾ ਵਾਧਾ ਹੋਇਆ ਹੈ। ਬਸ ਦਾ ਕਿਰਾਇਆ 51.16, ਬਿਜਲੀ 8.48 ਅਤੇ ਮਕਾਨ ਕਿਰਾਏ 'ਚ 6.15 ਫੀਸਦੀ ਤੱਕ ਦਾ ਵਾਧਾ ਹੋਇਆ ਹੈ।
ਪਾਕਿ 'ਚ ਦੋ ਹਿੰਦੂ ਨਾਬਾਲਗ ਕੁੜੀਆਂ ਅਗਵਾ, ਹਿੰਦੂ ਔਰਤ ਕਰਵਾਈ ਗਈ ਆਜ਼ਾਦ
NEXT STORY