ਇਸਲਾਮਾਬਾਦ (ਬਿਊਰੋ)— ਜੰਮੂ-ਕਸ਼ਮੀਰ ਮਾਮਲੇ 'ਤੇ ਭਾਰਤ ਵਿਰੁੱਧ ਬੋਲਣ ਵਾਲੇ ਪਾਕਿਸਤਾਨੀ ਰੇਲ ਮੰਤਰੀ ਸ਼ੇਖ ਰਾਸ਼ਿਦ ਦੀ ਬਿਆਨਬਾਜ਼ੀ ਉਨ੍ਹਾਂ 'ਤੇ ਹੀ ਭਾਰੀ ਪੈ ਗਈ। ਨੈਸ਼ਨਲ ਪ੍ਰੈੱਸ ਕਲੱਬ (NPC) ਵਿਚ ਰੇਲ ਮੰਤਰੀ ਸ਼ੇਖ ਰਾਸ਼ਿਦ ਦੇ ਕਵਰੇਜ਼ ਅਤੇ ਦਾਖਲੇ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਰਾਸ਼ਿਦ 'ਤੇ ਇਕ ਪੱਤਰਕਾਰ ਦੇ ਅਪਮਾਨ ਦਾ ਦੋਸ਼ ਹੈ, ਜਿਸ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ।
ਇਹ ਫੈਸਲਾ ਐੱਨ.ਪੀ.ਸੀ. ਪ੍ਰਧਾਨ ਸ਼ਕੀਲ ਕਰਾਰ ਦੀ ਜੀਓ ਵੀਡੀਓ ਪੱਤਰਕਾਰ ਨਸੀਰ ਨਾਲ ਮੁਲਾਕਾਤ ਦੇ ਬਾਅਦ ਲਿਆ ਗਿਆ। ਕੈਂਸਰ ਪੀੜਤ ਪੱਤਰਕਾਰ ਦਾ ਇਲਾਜ ਰਾਵਲਪਿੰਡੀ ਸਥਿਤ ਬੇਨਜ਼ੀਰ ਭੁੱਟੋ ਹਸਪਤਾਲ ਵਿਚ ਚੱਲ ਰਿਹਾ ਹੈ। ਪ੍ਰੈੱਸ ਕਲੱਬ ਨੇ ਪ੍ਰੈੱਸ ਰਿਲੀਜ਼ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਰਿਲੀਜ਼ ਮੁਤਾਬਕ ਨਸੀਰ ਨੇ ਸ਼ਕੀਲ ਕਰਾਰ ਨੂੰ ਦੱਸਿਆ ਕਿ ਹਾਲ ਹੀ ਵਿਚ ਰਾਸ਼ਿਦ ਹਸਪਤਾਲ ਦੌਰੇ 'ਤੇ ਸਨ। ਉਦੋਂ ਇਕ ਸਥਾਨਕ ਪੱਤਰਕਾਰ ਨੇ ਉਨ੍ਹਾਂ ਦਾ ਧਿਆਨ ਨਸੀਰ ਵੱਲ ਦਿਵਾਇਆ। ਇਸ 'ਤੇ ਰੇਲ ਮੰਤਰੀ ਨੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਨਾਲ ਨਸੀਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।
ਇਸ ਦੇ ਬਾਅਦ ਹੀ ਰਾਵਲਪਿੰਡੀ ਅਤੇ ਇਸਲਾਮਾਬਾਦ ਵਿਚ ਰਾਸ਼ਿਦ ਦੀ ਕਵਰੇਜ਼ ਅਤੇ ਪ੍ਰੈੱਸ ਕਲੱਬ ਵਿਚ ਇਕ ਹਫਤੇ ਲਈ ਦਾਖਲੇ 'ਤੇ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ। ਭਾਵੇਂਕਿ ਐੱਨ.ਪੀ.ਸੀ. ਨੇ ਰਾਸ਼ਿਦ ਵੱਲੋਂ ਬੋਲੇ ਗਏ ਇਤਰਾਜ਼ਯੋਗ ਸ਼ਬਦਾਂ ਦਾ ਖੁਲਾਸਾ ਨਹੀਂ ਕੀਤਾ। ਪ੍ਰੈੱਸ ਕਲੱਬ ਨੇ ਰਿਪੋਰਟਰਾਂ, ਤਸਵੀਰਾਂ ਤੇ ਵੀਡੀਓ ਪੱਤਰਕਾਰਾਂ ਨੂੰ ਇਸ ਫੈਸਲੇ ਨੂੰ ਮੰਨਣ ਦੀ ਅਪੀਲ ਕਤੀਤੀ ਹੈ।
ਕਰਤਾਰਪੁਰ ਕੋਰੀਡੋਰ ਬੈਠਕ 'ਚ ਲਏ ਗਏ ਇਹ ਮਹੱਤਵਪੂਰਣ ਫੈਸਲੇ
NEXT STORY