ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਖੁਫੀਆ ਸੂਚਨਾ ਦੇ ਆਧਾਰ ’ਤੇ ਚਲਾਏ ਗਏ ਇਕ ਆਪ੍ਰੇਸ਼ਨ ’ਚ ਸੁਰੱਖਿਆ ਫੋਰਸਾਂ ਨੇ 6 ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਜਾਣਕਾਰੀ ਅੱਤਵਾਦ ਰੋਕੂ ਵਿਭਾਗ ਦੇ ਅਧਿਕਾਰੀ ਮਹਿਤਾਬ ਰਹਿਮਾਨੀ ਨੇ ਬੁੱਧਵਾਰ ਨੂੰ ਦਿੱਤੀ।
ਰਹਿਮਾਨੀ ਨੇ ਦੱਸਿਆ ਕਿ ਇਹ ਅੱਤਵਾਦੀ ਮਸਤੁੰਗ ਕਸਬੇ ਦੇ ਕਿਰਦਗਾਬ ਖੇਤਰ ’ਚ ਸਰਗਰਮ ਸਨ ਅਤੇ ਕਿਸੇ ਪਾਬੰਦੀਸ਼ੁਦਾ ਸੰਗਠਨ ਨਾਲ ਜੁੜੇ ਹੋਏ ਸਨ। ਇਲਾਕੇ ’ਚ ਉਨ੍ਹਾਂ ਦੇ ਲੁਕੇ ਹੋਣ ਅਤੇ ਸੰਭਾਵਤ ਹਮਲੇ ਦੀ ਤਿਆਰੀ ਸਬੰਧੀ ਖੁਫੀਆ ਰਿਪੋਰਟ ਮਿਲਣ ਤੋਂ ਬਾਅਦ ਇਹ ਆਪ੍ਰੇਸ਼ਨ ਚਲਾਇਆ ਗਿਆ।
ਇਹ ਵੀ ਪੜ੍ਹੋ- ਟਰੰਪ ਤੋਂ ਮੰਗ ਲਿਆ ਅਸਤੀਫ਼ਾ ! ਜੰਗਬੰਦੀ ਮਗਰੋਂ ਅਮਰੀਕਾ 'ਚ ਸਿਆਸੀ ਭੂਚਾਲ
ਸੁਰੱਖਿਆ ਫੋਰਸਾਂ ਨੇ ਇਲਾਕੇ ਨੂੰ ਘੇਰ ਕੇ ਆਪ੍ਰੇਸ਼ਨ ਸ਼ੁਰੂ ਕੀਤਾ, ਜਿਸ ਵਿਚ 6 ਅੱਤਵਾਦੀ ਮਾਰੇ ਗਏ, ਜਦਕਿ ਕੁਝ ਪਹਾੜਾਂ ਵੱਲ ਭੱਜਣ ’ਚ ਸਫਲ ਰਹੇ। ਆਪ੍ਰੇਸ਼ਨ ਦੌਰਾਨ ਸੁਰੱਖਿਆ ਫੋਰਸਾਂ ਨੇ ਵੱਡੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ।
ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Arizona Plane Crash: ਰਨਵੇਅ ਤੋਂ ਉਤਰਦੇ ਹੀ ਜਹਾਜ਼ ਬਣਿਆ ਅੱਗ ਦਾ ਗੋਲਾ, 2 ਲੋਕਾਂ ਦੀ ਮੌਤ
NEXT STORY