ਢਾਕਾ - ਬੰਗਲਾਦੇਸ਼ ਨੇ ਪਾਕਿਸਤਾਨ ਨੂੰ 1971 ਦੇ ਕਤਲੇਆਮ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ। ਦਰਅਸਲ ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਨੇ ਬੰਗਲਾਦੇਸ਼ ਦਾ ਦੌਰਾ ਕੀਤਾ ਸੀ। ਇਥੇ ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਨਾਲ 1971 ਦਾ ਵਿਵਾਦ ਹੱਲ ਹੋ ਚੁੱਕਿਆ ਹੈ। ਹਾਲਾਂਕਿ, ਬੰਗਲਾਦੇਸ਼ ਨੇ ਪਾਕਿਸਤਾਨ ਦੇ ਦਾਅਵੇ ਨੂੰ ਰੱਦ ਕਰ ਦਿੱਤਾ।
ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹੁਸੈਨ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸਬੰਧ ਪੁਰਾਣੇ ਮੁੱਦਿਆਂ ਨੂੰ ਹੱਲ ਕਰ ਕੇ ਹੀ ਬਣਾਏ ਜਾ ਸਕਦੇ ਹਨ। ਦਰਅਸਲ 1971 ਦੀ ਜੰਗ ਵਿਚ ਪਾਕਿਸਤਾਨੀ ਫੌਜ ’ਤੇ ਹਜ਼ਾਰਾਂ ਬੰਗਲਾਦੇਸ਼ੀ ਔਰਤਾਂ ਨਾਲ ਜਬਰ-ਜ਼ਨਾਹ, ਹੱਤਿਆ ਅਤੇ ਅੱਗਜਨੀ ਦੇ ਦੋਸ਼ ਲੱਗੇ ਸੀ। ਇਸ ਬਾਰੇ ਇਸਹਾਕ ਡਾਰ ਨੇ ਕਿਹਾ ਕਿ ਪਾਕਿਸਤਾਨ ਨੇ ਬੰਗਲਾਦੇਸ਼ ਤੋਂ ਦੋ ਵਾਰ ਮੁਆਫ਼ੀ ਮੰਗੀ ਹੈ। ਡਾਰ ਨੇ ਬੰਗਲਾਦੇਸ਼ ਨਾਲ ਸਬੰਧ ਸੁਧਾਰਨ ਲਈ ਇਸਲਾਮ ਦੀ ਦੁਹਾਈ ਵੀ ਦਿੱਤੀ।
ਇਨਸਾਨ ਦੇ ਅੰਦਰ ਮਿਲਿਆ ਮਾਸ ਖਾਣ ਵਾਲਾ ਖਤਰਨਾਕ ਕੀੜਾ
NEXT STORY