ਨਵੀਂ ਦਿੱਲੀ/ਗੁਰਦਾਸਪੁਰ (ਇੰਟ., ਵਿਨੋਦ) - ਭਾਰਤ ਲੰਬੇ ਸਮੇਂ ਤੋਂ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦੀ ਹਮਲਿਆਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਆ ਰਿਹਾ ਹੈ ਪਰ ਪਾਕਿਸਤਾਨੀ ਅਧਿਕਾਰੀ ਲਗਾਤਾਰ ਇਸ ਤੋਂ ਇਨਕਾਰ ਕਰਦੇ ਆ ਰਹੇ ਹਨ। ਹੁਣ ਇਕ ਹੈਰਾਨੀਜਨਕ ਇਕਬਾਲੀਆ ਬਿਆਨ ਵਿਚ ਪਾਕਿਸਤਾਨੀ ਨੇਤਾ ਚੌਧਰੀ ਅਨਵਾਰੁਲ ਹੱਕ ਨੇ ਖੁੱਲ੍ਹ ਕੇ ਸਵੀਕਾਰ ਕੀਤਾ ਹੈ ਕਿ ਪਾਕਿਸਤਾਨ-ਆਧਾਰਤ ਅੱਤਵਾਦੀ ਸੰਗਠਨਾਂ ਨੇ ਹੀ ਭਾਰਤ ਵਿਚ ‘ਲਾਲ ਕਿਲ੍ਹੇ ਤੋਂ ਲੈ ਕੇ ਕਸ਼ਮੀਰ ਦੇ ਜੰਗਲਾਂ ਤੱਕ’ ਹਮਲੇ ਕੀਤੇ ਹਨ। ਹੱਕ ਪਾਕਿਸਤਾਨ ਦੇ ਕਬਜ਼ੇ ਹੇਠਲੇ ਜੰਮੂ-ਕਸ਼ਮੀਰ (ਪੀ. ਓ. ਕੇ.) ਦੇ ਸਾਬਕਾ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਸੋਮਵਾਰ ਨੂੰ ਬੇਭਰੋਸਗੀ ਮਤਾ ਹਾਸਲ ਨਾ ਕਰ ਸਕਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ।
ਪੜ੍ਹੋ ਇਹ ਵੀ : ਹੁਣ ਬਿਨਾਂ ਹਸਪਤਾਲ ਦਾਖਲ ਹੋਏ ਘਰ ਬੈਠਕੇ ਆਯੁਰਵੈਦਿਕ ਤਰੀਕੇ ਨਾਲ ਛੱਡੋ ਨਸ਼ਾ
ਉਨ੍ਹਾਂ ਨੇ (ਪੀ. ਓ. ਕੇ.) ਵਿਧਾਨ ਸਭਾ ਵਿਚ ਇਹ ਬਿਆਨ ਦਿੱਤਾ। ਹੱਕ ਦੇ ਇਕਬਾਲੀਆ ਬਿਆਨ ਵਿਚ ਲਾਲ ਕਿਲ੍ਹੇ ’ਤੇ ਹਮਲੇ ਦਾ ਜ਼ਿਕਰ ਇਸ ਗੱਲ ਦਾ ਸਬੂਤ ਹੈ ਕਿ 10 ਨਵੰਬਰ ਨੂੰ ਦਿੱਲੀ ਵਿਚ ਹੋਏ ਕਾਰ ਬੰਬ ਧਮਾਕੇ ਵਿਚ ਪਾਕਿਸਤਾਨੀ ਅੱਤਵਾਦੀ ਸ਼ਾਮਲ ਸਨ, ਜਿਸ ਵਿਚ 15 ਲੋਕ ਮਾਰੇ ਗਏ ਸਨ। ਇਸ ਹਮਲੇ ਦਾ ਮਾਸਟਰਮਾਈਂਡ ਡਾਕਟਰ ਉਮਰ ਉਨ ਨਬੀ ਹੈ, ਜੋ ਜੈਸ਼-ਏ-ਮੁਹੰਮਦ ਨਾਲ ਜੁੜੇ ਉਸ ‘ਵ੍ਹਾਈਟ-ਕਾਲਰ’ ਅੱਤਵਾਦੀ ਮਾਡਿਊਲ ਦਾ ਮੈਂਬਰ ਹੈ, ਜਿਸ ਦਾ ਹਮਲੇ ਤੋਂ ਕੁਝ ਦਿਨ ਪਹਿਲਾਂ ਫਰੀਦਾਬਾਦ ਵਿਚ ਪਰਦਾਫਾਸ਼ ਕੀਤਾ ਗਿਆ ਸੀ।
ਪੜ੍ਹੋ ਇਹ ਵੀ : 20 ਸਾਲਾਂ 'ਚ ਜਾਣੋ ਨਿਤੀਸ਼ ਕੁਮਾਰ ਨੇ ਕਦੋਂ-ਕਦੋਂ ਅਤੇ ਕਿਵੇਂ ਚੁੱਕੀ ਸੀ ਬਿਹਾਰ ਦੇ ਮੁੱਖ ਮੰਤਰੀ ਦੀ ਸਹੁੰ
‘ਕਸ਼ਮੀਰ ਦੇ ਜੰਗਲਾਂ’ ਵਾਲੀ ਟਿੱਪਣੀ ਪਹਿਲਗਾਮ ਹਮਲੇ ਵੱਲ ਕਰਦੀ ਹੈ ਇਸ਼ਾਰਾ
ਚੌਧਰੀ ਅਨਵਾਰੁਲ ਹੱਕ ਦੀ ‘ਕਸ਼ਮੀਰ ਦੇ ਜੰਗਲਾਂ’ ਵਾਲੀ ਟਿੱਪਣੀ 22 ਅਪ੍ਰੈਲ ਨੂੰ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ ਵਿਚ ਹੋਏ ਅੱਤਵਾਦੀ ਹਮਲੇ ਵੱਲ ਇਸ਼ਾਰਾ ਕਰਦੀ ਹੈ, ਜਿੱਥੇ ਪਾਕਿਸਤਾਨੀ ਅੱਤਵਾਦੀਆਂ ਨੇ ਸੈਲਾਨੀਆਂ ਤੋਂ ਉਨ੍ਹਾਂ ਦੇ ਧਰਮ ਬਾਰੇ ਪੁੱਛਗਿੱਛ ਕੀਤੀ ਅਤੇ ਫਿਰ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਗੋਲੀਬਾਰੀ ਵਿਚ 26 ਸੈਲਾਨੀ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਨੇ ‘ਆਪ੍ਰੇਸ਼ਨ ਸਿੰਧੂਰ’ ਦੇ ਤਹਿਤ ਪਾਕਿਸਤਾਨ ਅਤੇ ਪੀ. ਓ. ਕੇ. ਵਿਚ ਅੱਤਵਾਦੀ ਟਿਕਾਣਿਆਂ ਵਿਰੁੱਧ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ।
ਪੜ੍ਹੋ ਇਹ ਵੀ : ਮਿਸਾਲ ਬਣਿਆ ਪੁਲਸ ਮੁਲਾਜ਼ਮ, ਮੰਗਣੀ 'ਤੇ ਮਿਲੇ 11 ਲੱਖ ਰੁਪਏ ਕੈਸ਼ ਤੇ 15 ਤੋਲੇ ਸੋਨਾ ਕੀਤਾ ਵਾਪਸ
ਪਾਕਿ ਸਰਕਾਰ ਬਿਆਨ ਤੋਂ ਕੀਤਾ ਕਿਨਾਰਾ
ਰਿਪੋਰਟਾਂ ਅਨੁਸਾਰ ਪਾਕਿਸਤਾਨ ਸਰਕਾਰ ਨੇ ਹੱਕ ਦੇ ਇਸ ਬਿਆਨ ਤੋਂ ਆਪਣੇ-ਆਪ ਨੂੰ ਦੂਰ ਕਰ ਲਿਆ ਹੈ। ਸਰਕਾਰ ਇਸ ਨੂੰ ਪੀ. ਓ. ਕੇ. ’ਚ ਬੇਭਰੋਸਗੀ ਮਤੇ ਨੂੰ ਹਾਰਨ ਤੋਂ ਬਾਅਦ ਅਹੁਦੇ ਤੋਂ ਹਟਾਏ ਗਏ ਇਕ ਨੇਤਾ ਦੀ ਸਿਆਸੀ ਗਲਤੀ ਦੱਸ ਰਹੀ ਹੈ।
ਭਾਸ਼ਣ ਦੀ ਕਲਿੱਪ ਸੋਸ਼ਲ ਮੀਡੀਆ ’ਤੇ ਹੋ ਰਹੀ ਵਾਇਰਲ
ਅਨਵਾਰੁਲ ਹੱਕ ਨੇ ਸੋਮਵਾਰ ਨੂੰ ਪੀ. ਓ. ਕੇ. ਵਿਧਾਨ ਸਭਾ ਵਿਚ ਆਪਣੇ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਹਾਰਨ ਤੋਂ ਬਾਅਦ ਇਹ ਬਿਆਨ ਦਿੱਤਾ। ਉਨ੍ਹਾਂ ਦੇ ਭਾਸ਼ਣ ਦੀ ਇਕ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਕਲਿੱਪ ਵਿਚ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਜੇ ਤੁਸੀਂ (ਭਾਰਤ) ਬਲੋਚਿਸਤਾਨ ਨੂੰ ਖੂਨ ਨਾਲ ਲੱਥਪਥ ਕਰਦੇ ਰਹੋਗੇ ਤਾਂ ਅਸੀਂ ਲਾਲ ਕਿਲੇ ਤੋਂ ਲੈ ਕੇ ਕਸ਼ਮੀਰ ਦੇ ਜੰਗਲਾਂ ਤੱਕ ਭਾਰਤ ’ਤੇ ਹਮਲਾ ਕਰਾਂਗੇ ਅਤੇ ਖੁਦਾ ਦੀ ਕਿਰਪਾ ਨਾਲ ਸਾਡੇ ਸ਼ਾਹੀਨ ਨੇ ਇਹ ਕਰ ਦਿਖਾਇਆ ਹੈ। ਉਹ ਅਜੇ ਵੀ ਲਾਸ਼ਾਂ ਦੀ ਗਿਣਤੀ ਕਰਨ ’ਚ ਅਸਮਰਥ ਹਨ।’ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਨਵਾਰੁਲ ਹੱਕ ਨੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ। ਇਸ ਸਾਲ ਅਪ੍ਰੈਲ ਵਿਚ ਉਸ ਨੇ ਭਾਰਤ ਨੂੰ ਖੂਨੀ ਹਮਲੇ ਦੀ ਧਮਕੀ ਦਿੱਤੀ ਸੀ। ਉਸ ਨੇ ਐਲਾਨ ਕੀਤਾ ਸੀ ਕਿ ਜੇ ਤੁਸੀਂ ਬਲੋਚਿਸਤਾਨ ਵਿਚ ਪਾਕਿਸਤਾਨੀਆਂ ਦੇ ਖੂਨ ਨਾਲ ਹੋਲੀ ਖੇਡੋਗੇ ਤਾਂ ਤੁਹਾਨੂੰ ਦਿੱਲੀ ਤੋਂ ਕਸ਼ਮੀਰ ਤੱਕ ਇਸ ਦੀ ਕੀਮਤ ਚੁਕਾਉਣੀ ਪਵੇਗੀ।’
ਪੜ੍ਹੋ ਇਹ ਵੀ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਖਾਤਿਆਂ 'ਚ ਅੱਜ ਆਉਣਗੇ 2-2 ਹਜ਼ਾਰ ਰੁਪਏ
''EC ਦਾ ਅਕਸ ਵਿਗਾੜ ਰਹੀ ਹੈ ਕਾਂਗਰਸ..!'', 272 ਰਿਟਾਇਰਡ ਜੱਜਾਂ ਤੇ ਅਫ਼ਸਰਾਂ ਨੇ ਰਾਹੁਲ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY