ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਘਰੇਲੂ ਉਡਾਣਾਂ ਦੇ ਸੰਚਾਲਨ 'ਤੇ 13 ਮਈ ਤੱਕ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.) ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੀ ਸਰਕਾਰ ਦੀ ਯੋਜਨਾ ਦੇ ਤਹਿਤ ਘਰੇਲੂ ਉਡਾਣ ਸੰਚਾਲਨ 'ਤੇ ਰੋਕ ਨੂੰ 13 ਮਈ (ਬੁੱਧਵਾਰ) ਤੱਕ ਦੇ ਲਈ ਵਧਾ ਦਿੱਤਾ ਹੈ। ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਐਤਵਾਰ ਨੂੰ ਇਕ ਟਵੀਟ ਵਿਚ ਕਿਹਾ ਕਿ ਸਰਕਾਰ ਦੇ ਫੈਸਲੇ ਦੇ ਮੁਤਾਬਕ ਘਰੇਲੂ ਉਡਾਣ ਸੰਚਾਲਨ ਜਿਵੇਂ ਕਿ ਪਹਿਲਾਂ ਪ੍ਰਭਾਵਿਤ ਹੋਇਆ ਸੀ ਉਸ ਨੂੰ ਬੁੱਧਵਾਰ 13 ਮਈ ਸਵੇਰੇ 11:59 ਤੱਕ ਵਧਾ ਦਿੱਤਾ ਗਿਆ ਹੈ।
ਪੀੜਤਾਂ ਦੀ ਗਿਣਤੀ ਹੋਈ 30,429
ਪਾਕਿਸਤਾਨ ਵਿਚ ਲੱਗਭਗ 1300 ਨਵੇਂ ਮਾਮਲਿਆਂ ਦੇ ਨਾਲ ਪੀੜਤਾਂ ਦੀਗਿਣਤੀ ਵੱਧ ਕੇ 30,429 ਹੋ ਗਈ ਹੈ। ਜਦਕਿ ਮਰਨ ਵਾਲਿਆਂ ਦੀ ਗਿਣਤੀ 661 ਹੈ। ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਦੇਸ਼ ਨੇ ਲਗਾਤਾਰ ਤਿੰਨ ਦਿਨਾਂ ਤੱਕ ਆਪਣੇ ਉਚਤਮ ਮਾਮਲਿਆਂ ਨੂੰ ਦਰਜ ਕੀਤਾ। ਐਤਵਾਰ ਨੂੰ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ਸੂਬੇ ਵਿਚ 709 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਵਰਤਮਾਨ ਵਿਚ ਸਭ ਤੋਂ ਵੱਧ ਹਨ। ਪਿਛਲੇ 24 ਘੰਟਿਆਂ ਵਿਚ ਇਸ ਦੀ ਗਿਣਤੀ 11,480 ਤੱਕ ਪਹੁੰਚ ਗਈ। 9 ਹੋਰਾਂ ਮੌਤਾਂ ਦੇ ਨਾਲ ਸੂਬੇ ਵਿਚ ਬੀਮਾਰੀ ਨਾਲ ਕੁੱਲ ਮੌਤ ਦਰ 189 ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਡਾਕਟਰਾਂ ਦਾ ਦਾਅਵਾ, ਪੋਲੀਓ ਦੀ ਤਰ੍ਹਾਂ ਜ਼ਿੰਦਗੀ ਭਰ ਦੀ ਬੀਮਾਰੀ ਦੇ ਸਕਦਾ ਹੈ ਕੋਰੋਨਾ
ਪੰਜਾਬ ਵਿਚ ਮਾਮਲਿਆਂ ਦੀ ਗਿਣਤੀ 11,093 ਹੋ ਗਈ ਹੈ ਅਤੇ ਪੂਰੇ ਸੂਬੇ ਵਿਚ 622 ਨਵੇਂ ਮਾਮਲੇ ਸਾਹਮਣੇ ਆਏ ਹਨ। ਖੈਬਰ ਪਖਤੂਨਖਵਾ ਸਿਹਤ ਵਿਭਾਗ ਨੇ 160 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਜਿਹਨਾਂ ਵਿਚ 4 ਕੁਆਰੰਟੀਨ ਕੇਂਦਰ ਤੋਂ ਹਨ। ਸੂਬੇ ਵਿਚ ਕੁੱਲ 4,669 ਪੀੜਤ ਹਨ। ਉੱਧਰ ਪੇਸ਼ਾਵਰ ਵਿਚ 11 ਨਵੀਆਂ ਮੌਤਾਂ ਜਿਹਨਾਂ ਵਿਚ ਮਦਰਾਨ ਵਿਚ ਇਕ, ਸਵਾਤ ਅਤੇ ਬੱਟਗ੍ਰਾਮ ਵਿਚ ਇਕ-ਇਕ ਮੌਤ ਦੇ ਨਾਲ ਕੁੱਲ ਗਿਣਤੀ 245 ਤੱਕ ਪਹੁੰਚ ਗਈ। ਬਲੋਚਿਸਤਾਨ ਸਿਹਤ ਵਿਭਾਗ ਨੇ ਪਿਛਲੇ 24 ਘੰਟਿਆਂ ਦੌਰਾਨ 82 ਤਾਜ਼ਾ ਮਾਮਲਿਆਂ ਦੀ ਪੁਸ਼ਟੀ ਕੀਤੀ ਜਿਸ ਨਾਲ ਸੂਬਾਈ ਗਿਣਤੀ 2017 ਹੋ ਗਈ। ਇਸ ਨੇ 2 ਹੋਰ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 26 ਹੋ ਗਈ। ਗਿਲਗਿਤ-ਬਾਲਟੀਸਤਾਨ ਵਿਚ ਮਾਮਲਿਆਂ ਦੀ ਗਿਣਤੀ 442, ਇਸਲਾਮਾਬਾਦ ਵਿਚ 641 ਅਤੇ ਮਕਬੂਜ਼ਾ ਕਸ਼ਮੀਰ ਵਿਚ 87 ਪਹੁੰਚ ਗਈ ਹੈ।
ਕੁਵੈਤ 'ਚ ਭਾਰਤੀ ਡੈਂਟਿਸਟ ਦੀ ਕੋਰੋਨਾ ਵਾਇਰਸ ਕਾਰਨ ਮੌਤ
NEXT STORY