ਇਸਲਾਮਾਬਾਦ (ਯੂ.ਐਨ.ਆਈ.)- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਆਪਣੇ ਦੇਸ਼ ਵਿਚ ਪੰਜ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਦਾਅਵੇ ਦੇ ਸਮਰਥਨ ਵਿੱਚ ਕੋਈ ਸਬੂਤ ਦੇਣ ਵਿੱਚ ਅਸਫਲ ਰਹੇ ਅਤੇ ਇਹ ਕਹਿ ਕੇ ਮੁੱਦੇ ਤੋਂ ਬਚਣ ਦੀ ਕੋਸ਼ਿਸ਼ ਕੀਤੀ ਕਿ ਸਭ ਕੁਝ ਭਾਰਤੀ ਸੋਸ਼ਲ ਮੀਡੀਆ 'ਤੇ ਹੈ। ਸੀ.ਐਨ.ਐਨ ਦੇ ਇੱਕ ਇੰਟਰਵਿਊ ਦੌਰਾਨ ਜਦੋਂ ਪੁੱਛਿਆ ਗਿਆ ਕਿ ਪੰਜ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗੇ ਜਾਣ ਦਾ ਸਬੂਤ ਕਿੱਥੇ ਹੈ ਤਾਂ ਆਸਿਫ਼ ਨੇ ਕਿਹਾ, "ਇਹ ਸਭ ਸੋਸ਼ਲ ਮੀਡੀਆ 'ਤੇ ਹੈ, ਭਾਰਤੀ ਸੋਸ਼ਲ ਮੀਡੀਆ 'ਤੇ, ਸਾਡੇ ਸੋਸ਼ਲ ਮੀਡੀਆ 'ਤੇ ਨਹੀਂ। ਇਨ੍ਹਾਂ ਲੜਾਕੂ ਜਹਾਜ਼ਾਂ ਦਾ ਮਲਬਾ ਭਾਰਤੀ ਖੇਤਰ ਵਿੱਚ ਡਿੱਗਿਆ ਹੈ ਅਤੇ ਇਹ ਸਭ ਭਾਰਤੀ ਸੋਸ਼ਲ ਮੀਡੀਆ 'ਤੇ ਹੈ।"
ਸੀ.ਐਨ.ਐਨ ਦੁਆਰਾ ਸਬੂਤਾਂ ਦੇ ਵੇਰਵਿਆਂ ਬਾਰੇ ਬਹੁਤ ਸਪੱਸ਼ਟ ਤੌਰ 'ਤੇ ਪੁੱਛਿਆ ਗਿਆ। ਨਾਲ ਹੀ ਇਹ ਪੁੱਛੇ ਜਾਣ 'ਤੇ ਕੀ ਪਾਕਿਸਤਾਨ ਦੁਆਰਾ ਡੇਗੇ ਗਏ "ਰਾਫੇਲ ਜੈੱਟਾਂ" ਨੂੰ ਡੇਗਣ ਵਿੱਚ ਕੋਈ ਚੀਨੀ ਉਪਕਰਣ ਵਰਤਿਆ ਗਿਆ ਸੀ, ਤਾਂ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਜਹਾਜ਼ਾਂ ਨੂੰ ਪਾਕਿਸਤਾਨੀ ਜੈੱਟਾਂ ਨਾਲ ਲੜਾਈ ਦੌਰਾਨ ਡੇਗ ਦਿੱਤਾ ਗਿਆ ਸੀ। ਭਾਰਤ ਨੇ ਪਾਕਿਸਤਾਨ ਦੇ ਅਜਿਹੇ ਸਾਰੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਜੋ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨੀ ਗ਼ਲਤ ਪ੍ਰਚਾਰ ਦਾ ਹਿੱਸਾ ਹਨ।
ਪੜ੍ਹੋ ਇਹ ਅਹਿਮ ਖ਼ਬਰ-ਤਣਾਅ ਵਿਚਕਾਰ ਸ਼੍ਰੀਲੰਕਾ ਏਅਰਲਾਈਨਜ਼ ਨੇ ਲਾਹੌਰ ਲਈ ਉਡਾਣਾਂ ਕੀਤੀਆਂ ਮੁਅੱਤਲ
ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਵਿੱਚ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਆਸਿਫ਼ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਤਣਾਅ ਹੋਰ ਵਧਦਾ ਹੈ, ਤਾਂ ਪ੍ਰਮਾਣੂ ਯੁੱਧ ਦਾ ਅਸਲ ਖ਼ਤਰਾ ਹੈ। ਪਾਕਿਸਤਾਨ ਨੇ ਭਾਰਤ ਵੱਲੋਂ ਸਰਹੱਦ ਪਾਰ ਕੀਤੇ ਗਏ ਹਮਲਿਆਂ ਨੂੰ "ਸਪੱਸ਼ਟ ਜੰਗੀ ਕਾਰਵਾਈ" ਦੱਸਿਆ ਹੈ। ਉਨ੍ਹਾਂ ਕਿਹਾ ਕਿ ਛੇ ਪਾਕਿਸਤਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਇਲਾਕੇ 'ਤੇ ਹਮਲਾ ਕਰਨ ਲਈ ਦੋ ਦਰਜਨ ਹਥਿਆਰਾਂ ਦੀ ਵਰਤੋਂ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 31 ਨਾਗਰਿਕ ਮਾਰੇ ਗਏ ਅਤੇ 57 ਹੋਰ ਜ਼ਖਮੀ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਲਾਹੌਰ ਤੇ ਲਹਿੰਦਾ ਪੰਜਾਬ ਛੱਡ ਦਿਓ...', ਅਮਰੀਕਾ ਨੇ ਨਾਗਰਿਕਾਂ ਨੂੰ ਦੇ'ਤੀ ਸਲਾਹ
NEXT STORY