ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਵਿਵਾਦਮਈ ਸਿੱਖ ਨੇਤਾ ਗੋਪਾਲ ਸਿੰਘ ਚਾਵਲਾ ਨੇ ਇਕ ਵਾਰ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਵਾਰ ਚਾਵਲਾ ਨੇ 'ਖੰਡੇ' ਦੇ ਅਕਸ ਨੂੰ ਵਿਗਾੜ ਕੇ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ। ਉਸ ਨੇ ਈਦ ਦੇ ਜਸ਼ਨ ਤੋਂ ਪਹਿਲਾਂ ਦੀ ਸ਼ਾਮ ਆਪਣੇ ਫੇਸਬੁੱਕ ਪੇਜ 'ਤੇ ਈਦ ਦੀ ਸ਼ੁਭਕਾਮਨਾ ਵਾਲੇ ਪੋਸਟਰ 'ਤੇ ਖਾਲਸਾ ਦੇ ਪ੍ਰਤੀਕ ਚਿੰਨ 'ਖੰਡੇ' ਨੂੰ ਲਗਾਇਆ।
ਖੁਦ ਨੂੰ ਅੱਤਵਾਦੀ ਹਾਫਿਜ਼ ਸਈਦ ਦਾ ਦੋਸਤ ਕਹਿਣ ਵਾਲੇ ਚਾਵਲਾ ਨੇ ਸਾਰੇ ਮੁਸਲਮਾਨਾਂ ਨੂੰ ਈਦ ਦੇ ਸ਼ੁਭਕਾਮਨਾ ਵਾਲੇ ਪੋਸਟਰ ਵਿਚ ਸਿੱਖ ਅੱਤਵਾਦੀ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿੰਨ੍ਹਾ ਦੀਆਂ ਤਸਵੀਰਾਂ ਵਿਚਾਲੇ 'ਖੰਡੇ' ਦੀ ਤਸਵੀਰ ਲਗਾਈ। ਪੋਸਟਰ ਵਿਚ ਚਾਵਲਾ ਦੀ ਖਾਲਿਸਤਾਨੀ ਦੇ ਰੂਪ ਵਿਚ ਦਸਤਖਤ ਕੀਤੀ ਤਸਵੀਰ ਵੀ ਹੈ।
ਐੱਸ.ਜੀ.ਪੀ. ਸੀ. ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ,''ਇਹ ਬਹੁਤ ਇਤਰਾਜ਼ਯੋਗ ਹੈ। ਕਿਸੇ ਨੂੰ ਵੀ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੇ ਅਕਸ ਨੂੰ ਵਿਗਾੜਨ ਜਾਂ ਬਦਲਣ ਦਾ ਅਧਿਕਾਰ ਨਹੀਂ ਹੈ।'' ਉਨ੍ਹਾਂ ਨੇ ਮੰਗ ਕੀਤੀ ਕਿ ਚਾਵਲਾ ਸੋਸ਼ਲ ਮੀਡੀਆ ਤੋਂ ਇਸ ਤਸਵੀਰ ਨੂੰ ਹਟਾਏ ਅਤੇ ਬਿਨਾਂ ਸ਼ਰਤ ਮੁਆਫੀ ਵੀ ਮੰਗੇ।
'ਕੁਰਾਹੇ ਪਈ ਜਵਾਨੀ ਨੂੰ ਗੁਰਬਾਣੀ ਦੇ ਆਸਰੇ ਹੀ ਬਚਾਇਆ ਜਾ ਸਕਦੈ'
NEXT STORY