ਇਸਲਾਮਾਬਾਦ— ਪਾਕਿਸਤਾਨ 'ਚ ਬੀਤੇ ਦਿਨੀਂ ਇਕ ਸਿੱਖ ਪੁਲਸ ਅਫਸਰ ਨਾਲ ਕੀਤੀ ਗਈ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖਤ ਨੋਟਿਸ ਲਿਆ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪਾਕਿਸਤਾਨ ਈਮਾਨਦਾਰੀ ਨਾਲ ਜਾਂਚ ਕਰੇ। ਮੰਤਰਾਲੇ ਦਾ ਕਹਿਣਾ ਹੈ ਕਿ ਸਿੱਖ ਅਫਸਰ ਨਾਲ ਅਜਿਹੀ ਬਦਸਲੂਕੀ ਹੋਣਾ ਗਲਤ ਹੈ, ਜਿਸ ਦੀ ਅਸੀਂ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਪਾਕਿਸਤਾਨ ਵਿਚ ਘੱਟ-ਗਿਣਤੀ ਨਾਲ ਧੱਕਾ ਹੁੰਦਾ ਰਿਹਾ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪਹਿਲੇ ਸਿੱਖ ਟ੍ਰੈਫਿਕ ਪੁਲਸ ਅਫਸਰ ਗੁਲਾਬ ਸਿੰਘ ਨੇ ਵੀਡੀਓ ਜ਼ਰੀਏ ਆਪਣੀ ਹੱਡ-ਬੀਤੀ ਬਿਆਨ ਕੀਤੀ ਸੀ। ਗੁਲਾਬ ਸਿੰਘ ਨੇ ਦੱਸਿਆ ਸੀ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਦੀ ਪੱਗ ਖੋਲ੍ਹ ਦਿੱਤੀ ਗਈ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ। ਆਪਣੇ ਨਾਲ ਹੋਈ ਬਦਸਲੂਕੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਪਰਿਵਾਰ ਸਣੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਗਿਆ। ਗੁਲਾਬ ਸਿੰਘ ਨੇ ਵੀਡੀਓ ਰਾਹੀਂ ਸਿੱਖ ਸੰਗਤ ਤੋਂ ਮਦਦ ਦੀ ਅਪੀਲ ਕੀਤੀ ਸੀ। ਗੁਲਾਬ ਸਿੰਘ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ, ਜਿਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ। ਗੁਲਾਬ ਸਿੰਘ ਨਾਲ ਹੋਈ ਇਸ ਬਦਸਲੂਕੀ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਸਖਤ ਨੋਟਿਸ ਲਿਆ ਹੈ ਅਤੇ ਪਾਕਿਸਤਾਨ ਨੂੰ ਸਾਫ-ਸਾਫ ਸ਼ਬਦਾਂ 'ਚ ਈਮਾਨਦਾਰੀ ਨਾਲ ਜਾਂਚ ਕਰਨ ਦੀ ਗੱਲ ਆਖੀ ਹੈ।
ਟੋਰਾਂਟੋ ਪੁਲਸ 'ਚ ਅਮਰਜੀਤ ਸਿੰਘ ਨੇ ਕਾਇਮ ਰੱਖੀ 'ਸਰਦਾਰੀ' (ਵੀਡੀਓ)
NEXT STORY