ਨਵੀਂ ਦਿੱਲੀ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਸ਼ਾਰਜਾਹ ਤੋਂ ਲਖਨਊ ਆ ਰਹੀ ਇੰਡੀਗੋ ਦੀ ਫਲਾਈਟ ਦੀ ਕਰਾਚੀ ਵਿਚ ਮੈਡੀਕਲ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਯਾਤਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਕਰਾਚੀ ਵਿਚ ਐਮਰਜੈਂਸੀ ਲੈਂਡਿੰਗ ਕਰਾ ਕੇ ਯਾਤਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਇੰਡੀਗੋ ਏਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ, ਮੈਡੀਕਲ ਐਮਰਜੈਂਸੀ ਕਾਰਨ ਸ਼ਾਰਜਾਹ ਤੋਂ ਲਖਨਊ ਜਾਣ ਵਾਲੇ ਇੰਡੀਗੋ ਦੀ ਉਡਾਣ 6E 1412 ਦੀ ਕਰਾਚੀ ਵਿਚ ਮੈਡੀਕਲ ਲੈਂਡਿੰਗ ਕਰਾਈ ਗਈ। ਬਦਕਿਸਮਤੀ ਨਾਲ ਯਾਤਰੀ ਨੂੰ ਬਚਾਇਆ ਨਹੀਂ ਜਾ ਸਕਿਆ। ਹਵਾਈ ਅੱਡੇ ਦੀ ਮੈਡੀਕਲ ਟੀਮ ਵੱਲੋਂ ਯਾਤਰੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜੀਓ ਨਿਊਜ਼ ਮੁਤਾਬਕ, ਲਖਨਊ ਆ ਰਹੀ ਫਲਾਈਟ ਜਦੋਂ ਪਾਕਿਸਤਾਨ ਏਅਰਸਪੇਸ ਵਿਚ ਸੀ ਉਦੋਂ ਇਕ ਯਾਤਰੀ ਦੀ ਤਬੀਅਤ ਖਰਾਬ ਹੋ ਗਈ। ਇਸ ਮਗਰੋਂ ਫਲਾਈਟ ਦੇ ਕੈਪਟਨ ਨੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਅਤੇ ਕਰਾਚੀ ਹਵਾਈ ਅੱਡੇ 'ਤੇ ਮੈਡੀਕਲ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਵੱਲੋਂ ਯੂਕਰੇਨ ਲਈ 12 ਕਰੋੜ 50 ਲੱਖ ਡਾਲਰ ਦੇ ਰਾਹਤ ਪੈਕੇਜ ਦੀ ਘੋਸ਼ਣਾ
ਇਜਾਜ਼ਤ ਮਿਲਣ ਮਗਰੋਂ ਸਵੇਰੇ 5.30 ਵਜੇ ਕਰਾਚੀ ਦੇ ਜਿਨਾਹ ਹਵਾਈ ਅੱਡੇ 'ਤੇ ਲੈਂਡਿੰਗ ਕੀਤੀ ਗਈ। ਕਰਾਈ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ 67 ਸਾਲਾ ਹਬੀਬੁਰ ਰਹਿਮਾਨ ਦੀ ਮੌਤ ਫਲਾਈਟ ਵਿਚ ਹੀ ਹੋ ਗਈ ਸੀ। ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ। ਯਾਤਰੀ ਦੇ ਮ੍ਰਿਤਕ ਘੋਸ਼ਿਤ ਕੀਤੇ ਜਾਣ ਮਗਰੋਂ ਸਾਰੀਆਂ ਕਾਨੂੰਨੀ ਕਾਰਵਾਈਆਂ ਕਰਨ ਦੇ ਬਾਅਦ ਫਲਾਈਟ ਸਵੇਰੇ 8.36 ਵਜੇ ਭਾਰਤ ਲਈ ਰਵਾਨਾ ਹੋਈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤੀ ਜਹਾਜ਼ ਦੀ ਪਾਕਿਸਤਾਨ ਵਿਚ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ।
ਅਮਰੀਕਾ ਵੱਲੋਂ ਯੂਕਰੇਨ ਲਈ 12 ਕਰੋੜ 50 ਲੱਖ ਡਾਲਰ ਦੇ ਰਾਹਤ ਪੈਕੇਜ ਦੀ ਘੋਸ਼ਣਾ
NEXT STORY