ਇਸਲਾਮਾਬਾਦ (ਬਿਊਰੋ): ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਪਾਕਿਸਤਾਨ ਦੇ ਇਕ ਮੌਲਵੀ ਨੇ ਵਾਇਰਸ ਨਾਲ ਨਜਿੱਠਣ ਲਈ ਇਕ ਬੇਤੁਕਾ ਅਤੇ ਹਾਸੋਹੀਣਾ ਬਿਆਨ ਦਿੱਤਾ ਹੈ। ਇਹ ਬਿਆਨ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਆਪਣੀ ਇਸ ਸਲਾਹ ਵਿਚ ਉਹਨਾਂ ਨੇ ਜਿਹੜਾ ਤਰਕ ਦਿੱਤਾ ਹੈ ਉਸ ਕਾਰਨ ਸੋਸ਼ਲ ਮੀਡੀਆ 'ਤੇ ਉਹ ਕਾਫੀ ਟਰੋਲ ਹੋ ਰਹੇ ਹਨ। ਇਸ ਵੀਡੀਓ ਕਲਿਪ ਵਿਚ ਮੌਲਵੀ ਸਾਹਬ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ ਕਿ ਜੇਕਰ ਕੋਰੋਨਾਵਾਇਰਸ ਮਹਾਮਾਰੀ ਤੋਂ ਬਚਣਾ ਹੈ ਤਾਂ ਲੋਕ ਵੱਧ ਤੋਂ ਵੱਧ ਸੌਣ। ਭਾਵੇਂਕਿ ਇਸ ਵੀਡੀਓ 'ਤੇ ਕੋਈ ਤਰੀਕ ਨਹੀਂ ਹੈ।
ਇਸ ਵੀਡੀਓ ਵਿਚ ਮੌਲਵੀ ਸਾਹਬ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ,''ਸਾਡੇ ਡਾਕਟਰ ਹਮੇਸ਼ਾ ਜ਼ਿਆਦਾ ਸੌਣ ਦਾ ਸੁਝਾਅ ਦਿੰਦੇ ਹਨ। ਅਸੀਂ ਜਿੰਨਾ ਜ਼ਿਆਦਾ ਸੁੱਤੇ ਰਹਾਂਗੇ, ਵਾਇਰਸ ਵੀ ਉਨਾਂ ਹੀ ਸੁੱਤਾ ਰਹੇਗਾ। ਇਹ ਸਾਨੂੰ ਘੱਟ ਨੁਕਸਾਨ ਪਹੁੰਚਾਏਗਾ। ਜਦੋਂ ਅਸੀਂ ਸੌਂਦੇ ਹਾਂ ਤਾਂ ਇਹ ਸੌ ਜਾਂਦਾ ਹੈ ਜਦੋਂ ਅਸੀਂ ਮਰਦੇ ਹਾਂ ਤਾਂ ਇਹ ਮਰ ਜਾਂਦਾ ਹੈ।'' ਇਸ ਵੀਡੀਓ ਨੂੰ ਪੱਤਰਕਾਰ ਨਾਇਲਾ ਇਨਾਇਤ ਖਾਨ ਨੇ ਟਵੀਟ ਕੀਤਾ ਹੈ।
ਇਕ ਟਵਿੱਟਰ ਯੂਜ਼ਰ ਇੰਡੀਅਨ ਮੁਲਗੀ ਨੇ ਲਿਖਿਆ,''ਉਹ ਇਸ ਬਾਰੇ ਵਿਚ ਵਿਗਿਆਨ ਨੂੰ ਕਿਉਂ ਨਹੀਂ ਦੱਸਦੇ।'' ਇਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ,''ਇਸ ਦਾ ਮਤਲਬ ਅਸਲ ਵਿਚ ਇਹ ਤੁਹਾਡੀ ਕਾਪੀ ਕਰਦਾ ਹੈ। ਇਹ ਇਕ ਚੀਨੀ ਵਾਇਰਸ ਹੈ, ਇਸ ਲਈ ਇਹ ਕਾਪੀ ਕਰੇਗਾ। ਮੈਨੂੰ ਆਸ ਹੈ ਕਿ ਇਸ ਅਜੀਬੋ-ਗਰੀਬ ਤਰਕ ਨੂੰ ਸੁਣ ਕੇ ਉੱਥੋਂ ਦੇ ਲੋਕ ਖੁਦਕੁਸ਼ੀ ਨਹੀਂ ਕਰਨਗੇ।''
ਇਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ,''ਸਰ, ਕਿਹੜਾ ਮੈਡੀਕਲ ਜਾਂ ਸਾਈਂਸ ਦਾ ਇਕ ਕੰਸੈਪਟ ਇਸ ਤਰਕ ਨੂੰ ਪਰਿਭਾਸ਼ਿਤ ਕਰ ਸਕਦਾ ਹੈ।'' ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਹੁਣ ਤੱਕ ਕੋਰੋਨਾ ਦੇ 1,39,230 ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ ਵਾਇਰਸ ਦੇ ਇਨਫੈਕਸ਼ਨ ਨਾਲ ਕੁੱਲ 2,632 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਟਲੀ ਦੇ ਇਸ ਕੋਰੋਨਾਵਾਇਰਸ ਫ੍ਰੀ ਪਿੰਡ 'ਚ ਸਿਰਫ 1 ਪੌਂਡ 'ਚ ਮਿਲ ਰਿਹੈ ਘਰ
NEXT STORY