ਕਰਾਚੀ (ਭਾਸ਼ਾ)- ਪਾਕਿਸਤਾਨ ਨੇ ਮੰਗਲਵਾਰ ਨੂੰ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਖੋਲ੍ਹ ਦਿੱਤਾ। ਪੁਲਵਾਮਾ ਅੱਤਵਾਦੀ ਹਮਲੇ ਅਤੇ ਫਿਰ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟ੍ਰੇਨਿੰਗ ਕੈਂਪ 'ਤੇ ਭਾਰਤੀ ਲੜਾਕੂ ਜਹਾਜ਼ਾਂ ਵਲੋਂ ਹਵਾਈ ਹਮਲੇ ਤੋਂ ਭਾਰਤ ਨਾਲ ਤਣਾਅ ਪੈਦਾ ਹੋਣ ਤੋਂ ਬਾਅਦ ਪਾਕਿਸਤਾਨ ਨੇ ਤਕਰੀਬਨ ਇਕ ਮਹੀਨੇ ਪਹਿਲਾਂ ਵਪਾਰਕ ਉਡਾਨਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਸੀ।
ਨਾਗਰਿਕ ਏਵੀਏਸ਼ਨ ਅਥਾਰਟੀ ਨੇ ਪਾਕਿਸਤਾਨ ਦੇ ਹਵਾਈ ਖੇਤਰ ਦੇ ਪੂਰੀ ਤਰ੍ਹਾਂ ਖੁਲ੍ਹਣ ਦਾ ਐਲਾਨ ਕੀਤਾ ਅਤੇ ਰਾਸ਼ਟਰੀ ਕਰੀਅਰ ਪਾਕਿਸਤਾਨ ਦੇ ਹਵਾਈ ਖੇਤਰ ਦੇ ਪੂਰੀ ਤਰ੍ਹਾਂ ਖੁਲ੍ਹਣ ਦਾ ਐਲਾਨ ਕੀਤਾ ਅਤੇ ਰਾਸ਼ਟਰੀ ਕਰੀਅਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਨੇ ਪੂਰੇ ਦੇਸ਼ ਵਿਚ ਆਪਣੀਆਂ ਉਡਾਨਾਂ ਬਹਾਲ ਕੀਤੀਆਂ। ਪੀ.ਆਈ.ਏ. ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਮੰਗਲਵਾਰ ਨੂੰ ਲਾਹੌਰ ਅਤੇ ਇਸਲਾਮਾਬਾਦ ਤੇ ਕਰਾਚੀ ਅਤੇ ਮੁਲਤਾਨ ਵਿਚਾਲੇ ਦੋਹਾਂ ਪਾਸਿਓਂ ਜਹਾਜ਼ਾਂ ਦੀ ਆਵਾਜਾਈ ਤੈਅ ਪ੍ਰੋਗਰਾਮ ਮੁਤਾਬਕ ਹੋਈ।
'ਹਵਾ ਛੱਡਣ' 'ਤੇ ਕਰਮਚਾਰੀ ਨੂੰ ਘਸੀਟਿਆ ਕੋਰਟ, ਕੀਤੀ ਹਰਜਾਨੇ ਦੀ ਮੰਗ
NEXT STORY