ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਬੁੱਧਵਾਰ ਨੂੰ ਭਾਰਤ 'ਤੇ ਅਫਗਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਕਰਕੇ ਪਾਕਿਸਤਾਨ ਵਿਰੁੱਧ 'ਹਾਈਬ੍ਰਿਡ' ਜੰਗ 'ਚ ਸ਼ਾਮਲ ਹੋਣ ਅਤੇ ਅੱਤਵਾਦ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਹੀ 'ਚ ਲਾਹੌਰ ਦੇ ਜ਼ੋਹਾਰ ਟਾਊਨ 'ਚ ਸਥਿਤ ਹਾਫਿਜ਼ ਸਈਦ ਦੇ ਘਰ ਦੇ ਬਾਹਰ ਧਮਾਕਾ ਭਾਰਤ ਦੇ ਸਮਰਥਨ ਨਾਲ ਕਰਵਾਇਆ ਗਿਆ ਸੀ। ਸਈਦ 2008 ਮੁੰਬਈ ਅੱਤਵਾਦੀ ਹਮਲੇ ਦਾ ਸ਼ਾਜ਼ਿਸ਼ਕਰਤਾ ਅਤੇ ਪ੍ਰਤੀਬੰਧਿਤ ਸੰਗਠਨ ਜਮਾਤ ਉਦ ਦਾਵਾ ਦਾ ਸਰਗਰਨਾ ਹੈ।
ਅਲਵੀ ਦੇ ਦਫਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਭਾਰਤ, ਪਾਕਿਸਤਾਨ ਨੂੰ ਅਸਥਿਰ ਕਰਨ ਲਈ ਦੇਸ਼ 'ਚ ਅੱਤਵਾਦੀ ਗਤੀਵਿਧੀਆਂ ਕਰਵਾ ਰਿਹਾ ਹੈ। ਇਸ ਤੋਂ ਪਹਿਲਾਂ, ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਦਾ ਖੰਡਣ ਕੀਤਾ ਹੈ। ਭਾਰਤ ਨੇ ਕਿਹਾ ਸੀ ਕਿ ਪਾਕਿਸਤਾਨ 'ਚ ਹੋਏ ਅੱਤਵਾਦੀ ਹਮਲਿਆਂ 'ਚ ਭਾਰਤ ਦਾ ਹੱਥ ਹੋਣ ਦਾ ਕਥਿਤ ਸਬੂਤ ਦੇ ਦਾਅਵੇ ਕਾਲਪਨਿਕ ਗੱਲ ਹੈ।
ਚੀਨ ਦੀ ਅਮਰੀਕਾ ਨੂੰ ਅਪੀਲ, ਵਿਦਿਆਰਥੀਆਂ ਦੀਆਂ ਰੱਦ ਕੀਤੀਆਂ ਵੀਜ਼ਾ ਅਰਜ਼ੀਆਂ ਦੀ ਹੋਵੇ ਸਮੀਖਿਆ
NEXT STORY