ਇੰਟਰਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤੀਆਂ 'ਚ ਸਖ਼ਤ ਰੋਸ ਹੈ। ਭਾਰਤੀਆਂ ਵੱਲੋਂ ਪਾਕਿਸਤਾਨ 'ਤੇ ਹਮਲਾ ਕੀਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹੇ ਬਿਆਨਾਂ ਮਗਰੋਂ ਪਾਕਿਸਤਾਨ ਵਿਚ ਦਹਿਸ਼ਤ ਵਿਚ ਮਾਹੌਲ ਹੈ। ਭਾਰਤ ਦੇ ਹਮਲੇ ਦੇ ਡਰ ਤੋਂ ਪਾਕਿਸਤਾਨ ਨੇ ਆਪਣੀ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਹੈ। ਭਾਰਤੀ ਸੀਮਾ ਨੇੜੇ ਪੀ.ਏ.ਐੱਫ ਦੀ ਵੱਡੀ ਹਲਚਲ ਦੇਖੀ ਗਈ ਹੈ। ਐੱਲ.ਓ.ਸੀ. ਦੇ ਅੰਦਰ ਜਿੰਨੀਆਂ ਵੀ ਪੋਸਟਾਂ ਹਨ ਉਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਭਾਰਤੀ ਖੁਫੀਆ ਸੂਤਰਾਂ ਮੁਤਾਬਕ ਇਹ ਕਦਮ ਭਾਰਤ ਦੀ ਕਿਸੇ ਸੰਭਾਵਿਤ ਜਵਾਬੀ ਕਾਰਵਾਈ ਦੇ ਡਰੋਂ ਚੁੱਕਿਆ ਗਿਆ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਆਪਣੇ ਏਅਰਕ੍ਰਾਫਟ ਦੀ ਮਦਦ ਨਾਲ ਏਅਰਬੇਸ 'ਤੇ ਸਾਜੋ ਸਾਮਾਨ ਪਹੁੰਚਾ ਰਿਹਾ ਹੈ। ਕੁਝ ਸੂਤਰਾਂ ਮੁਤਾਬਕ ਪਾਕਿਸਤਾਨ ਏਅਰ ਫੋਰਸ ਨੇ ਭਾਰਤੀ ਸਰਹੱਦ ਨੇੜਲੇ ਏਅਰਬੇਸ ਵਿਚ ਏਅਰਕ੍ਰਾਫਟ ਦੀ ਤਾਇਨਾਤੀ ਵਧਾ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਸਾਨੂੰ ਦੋਸ਼ ਨਾ ਦਿਓ'...ਪਹਿਲਗਾਮ ਅੱਤਵਾਦੀ ਹਮਲੇ 'ਤੇ ਪਾਕਿਸਤਾਨ ਦੀ ਪਹਿਲੀ ਪ੍ਰਤੀਕਿਰਿਆ
ਦੂਜੇ ਪਾਸੇ ਭਾਰਤੀਆਂ ਸੁਰੱਖਿਆ ਏਜੰਸੀਆਂ ਵੀ ਚੌਕਸ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐਕਸ਼ਨ ਮੋਡ ਵਿਚ ਹਨ। ਉਹ ਆਪਣਾ ਸਾਊਦੀ ਅਰਬ ਦਾ ਦੌਰਾ ਅੱਧ ਵਿਚਾਲੇ ਛੱਡ ਕੇ ਵਾਪਸ ਆ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਮਲੇ ਦਾ ਜਵਾਬ ਦੇਣ ਦੀ ਗੱਲ ਕਹੀ ਹੈ। ਅਮਿਤ ਸ਼ਾਹ ਨੇ ਸਾਫ ਸ਼ਬਦਾਂ ਵਿਚ ਅੱਤਵਾਦੀਆਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਅਸੀਂ ਛੱਡਾਂਗੇ ਨਹੀਂ। ਅਸੀਂ ਅੱਤਵਾਦ ਦੇ ਅੱਗੇ ਝੁੱਕਣ ਵਾਲੇ ਨਹੀਂ ਹਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਜਵਾਬੀ ਕਾਰਵਾਈ ਦੀ ਗੱਲ ਕੀਤੀ ਹੈ। ਰਾਜਨਾਥ ਬੋਲੇ-ਭਾਰਤ ਡਰੇਗਾ ਨਹੀਂ ਅਤੇ ਜ਼ਿੰਮੇਵਾਰ ਲੋਕਾਂ ਨੂੰ ਮੂੰਹਤੋੜ ਜਵਾਬ ਦੇਵਾਂਗੇ। ਰਾਜਨਾਥ ਸਿੰਘ ਨੇ ਸਾਫ ਕੀਤਾ ਕਿ ਅੱਤਵਾਦ ਖ਼ਿਲਾਫ਼ ਭਾਰਤ ਦੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ ਅਤੇ ਭਾਰਤ ਕਿਸੇ ਵੀ ਸੂਰਤ ਵਿਚ ਡਰਨ ਵਾਲਾ ਨਹੀੰ ਹੈ। ਅਸੀਂ ਅੱਤਵਾਦੀਆਂ ਨੂੰ ਮੁੂੰਹਤੋੜ ਜਵਾਬ ਦੇਵਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਤੁਰਕੀ 'ਚ 6.2 ਦੀ ਤੀਬਰਤਾ ਦਾ ਭੂਚਾਲ, ਦਹਿਸ਼ਤ 'ਚ ਲੋਕ
NEXT STORY