ਅੰਮ੍ਰਿਤਸਰ (ਇੰਟ.): ਪਾਕਿਸਤਾਨ ਦੇ ਨਨਕਾਣਾ ਸਾਹਿਬ ਦੀ ਇਕ ਸਿੱਖ ਲੜਕੀ ਅਤੇ ਇਕ ਮੁਸਲਿਮ ਲੜਕੇ ਦੇ ਪਰਿਵਾਰ ਵਾਲਿਆਂ ’ਚ ਸੁਲਾਹ ਹੋ ਗਈ ਹੈ। ਇਨ੍ਹਾਂ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਦੋਵੇਂ ਭਾਈਚਾਰਿਆਂ ’ਚ ਤਣਾਅ ਅਤੇ ਝਗੜੇ ਦੀ ਨੌਬਤ ਆ ਗਈ ਸੀ। ਹੁਣ ਲੜਕੀ ਦੇ ਪਰਿਵਾਰ ਵਾਲੇ ਲੜਕੇ ਦੇ ਖ਼ਿਲਾਫ਼ ਐੱਫ.ਆਈ.ਆਰ. ਨਾ ਦਰਜ ਕਰਵਾਉਣ ਲਈ ਸਹਿਮਤ ਹੋ ਗਏ ਹਨ।
ਪੜ੍ਹੋ ਇਹ ਅਹਿਮ ਖਬਰ - ਪਾਕਿ ਦੇ ਇਤਿਹਾਸ 'ਚ ਪਹਿਲੀ ਵਾਰ ਸੈਨਾ ਖ਼ਿਲਾਫ਼ ਵਿਰੋਧੀ ਧਿਰ ਨੇ ਖੋਲ੍ਹਿਆ ਮੋਰਚਾ
ਨਨਕਾਣਾ ਸਾਹਿਬ ਦੇ ਇਕ ਸਿੱਖ ਨੇਤਾ ਨੇ ਦੱਸਿਆ ਕਿ ਜੁਨੈਦ ਨਾਮਕ ਲੜਕੇ ਨੇ ਕਥਿਤ ਤੌਰ ’ਤੇ ਜਗਮੀਤ ਕੌਰ (17) ਨੂੰ ਅਗਵਾ ਕਰ ਲਿਆ ਸੀ। ਇਸ ਤੋਂ ਪਹਿਲਾਂ ਲੜਕੀ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਨਨਕਾਣਾ ਸਾਹਿਬ ਦੇ ਸਿੱਖ ਪਰਿਵਾਰਾਂ ਨੇ ਦੋਵਾਂ ਪਰਿਵਾਰਾਂ ’ਚ ਸੁਲਾਹ ਕਰਵਾ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਖੇਤਰ ’ਚ ਤਣਾਅ ਉਸ ਸਮੇਂ ਵੱਧ ਗਿਆ ਜਦ ਜਗਮੀਤ ਦੇ ਪਿਤਾ ਨੇ ਇਸ ਮਾਮਲੇ ਨੂੰ ਸਿੱਖ ਨੇਤਾਵਾਂ ਸਾਹਮਣੇ ਚੁੱਕਿਆ ਸੀ ਅਤੇ ਉਨ੍ਹਾਂ ਨੂੰ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਸੀ। ਫਿਲਹਾਲ ਜੇਕਰ ਦੋਵੇਂ ਪਰਿਵਾਰ ਟਕਰਾਅ ਦਾ ਰਸਤਾ ਚੁਣਦੇ ਤਾਂ ਇਹ ਮਾਮਲਾ ਦਾਰ-ਉਲ-ਅਮਨ ਕੋਲ ਭੇਜਿਆ ਜਾ ਸਕਦਾ ਸੀ।
ਆਸਟ੍ਰੇਲੀਆ 'ਚ ਘਟੇ ਕੋਰੋਨਾ ਮਾਮਲੇ, ਲੋਕਾਂ ਨੇ ਮਨਾਇਆ ਈਸਟਰ
NEXT STORY