ਇੰਟਰਨੈਸ਼ਨਲ ਡੈਸਕ- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ 'ਤੇ ਹੈ। ਅਜਿਹੀ ਸਥਿਤੀ ਵਿੱਚ ਪਾਕਿਸਤਾਨ ਗਿੱਦੜ ਭਬਕੀਆਂ ਦੇ ਰਿਹਾ ਹੈ। ਹਾਲਾਂਕਿ ਭਾਰਤ ਦੇ ਹਮਲਾਵਰ ਰੁਖ਼ ਕਾਰਨ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹੁਣ ਪਾਕਿਸਤਾਨ ਨੇ ਇੱਕ ਹੋਰ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ ਨੇ ਨਵੀਂ ਯੋਜਨਾ ਨੂੰ ਦਿੱਤੀ ਮਨਜ਼ੂਰੀ, ਗਾਜ਼ਾ 'ਚ ਸਥਾਈ ਕਬਜ਼ੇ ਦਾ ਐਲਾਨ
ਪਾਕਿਸਤਾਨ ਦੇ ਦਾਅਵੇ ਅਨੁਸਾਰ ਉਸਨੇ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਫਤਿਹ ਸੀਰੀਜ ਦੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਇਸ ਮਿਜ਼ਾਈਲ ਦੀ ਮਾਰ ਕਰਨ ਦੀ ਸਮਰੱਥਾ 120 ਕਿਲੋਮੀਟਰ ਹੈ। ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਇਹ ਮਿਜ਼ਾਈਲ ਪ੍ਰੀਖਣ ਸਿੰਧੂ ਅਭਿਆਸ ਤਹਿਤ ਕੀਤਾ ਗਿਆ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਆਪਣੀ ਅਬਦਾਲੀ ਮਿਜ਼ਾਈਲ ਦਾ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਸੀ, ਜਿਸਦੀ ਰੇਂਜ 450 ਕਿਲੋਮੀਟਰ ਹੈ। ਭਾਰਤ ਨਾਲ ਤਣਾਅ ਵਿਚਕਾਰ ਪਾਕਿਸਤਾਨ ਲਗਾਤਾਰ ਭੜਕਾਊ ਕਾਰਵਾਈਆਂ ਕਰ ਰਿਹਾ ਹੈ। ਪਾਕਿਸਤਾਨ ਇਹ ਭੜਕਾਊ ਕਾਰਵਾਈ ਅਜਿਹੇ ਸਮੇਂ ਕਰ ਰਿਹਾ ਹੈ ਜਦੋਂ ਮੀਡੀਆ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਉਸਨੂੰ ਗੋਲਾ-ਬਾਰੂਦ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਰਤ ਦੀਆਂ ਰੱਖਿਆ ਵੈੱਬਸਾਈਟਾਂ 'ਤੇ ਪਾਕਿਸਤਾਨ ਦਾ ਸਾਈਬਰ ਹਮਲਾ! ਖੁਫੀਆ ਜਾਣਕਾਰੀ ਲੀਕ ਹੋਣ ਦਾ ਖਦਸ਼ਾ
NEXT STORY