ਲੰਡਨ (ਵਾਰਤਾ): ਪਾਕਿਸਤਾਨ ਨੂੰ ਉਸ ਸਮੇਂ ਇਕ ਵਾਰ ਫਿਰ ਝਟਕਾ ਲੱਗਿਆ ਜਦੋਂ ਬ੍ਰਿਟੇਨ ਸਰਕਾਰ ਨੇ ਆਪਣੇ ਦੇਸ਼ ਵਿਚ ਯਾਤਰਾ ਪਾਬੰਦੀਆਂ ਨੂੰ ਲੈ ਕੇ ਉਸ ਨੂੰ 'ਰੈੱਡ ਲਿਸਟ' ਤੋਂ ਹਟਾਉਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਦੇ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਹਾਈ ਕਮਿਸ਼ਨ ਅਤੇ ਬ੍ਰਿਟਿਸ਼ ਪਾਕਿਸਤਾਨੀ ਸਾਂਸਦ ਬ੍ਰਿਟੇਨ ਦੀ ਸਰਕਾਰ ਨਾਲ ਸੂਚੀ ਤੋਂ ਹਟਾਉਣ ਲਈ ਹਫ਼ਤਿਆਂ ਤੋਂ ਪੈਰਵੀ ਕਰ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਡੈਲਟਾ ਵੈਰੀਐਂਟ ਦਾ ਪ੍ਰਕੋਪ, ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਬਣਾਏ ਜਾ ਰਹੇ 'ਟੈਂਟ'
ਬ੍ਰਿਟੇਨ ਸਰਕਾਰ ਨੇ ਵੀਰਵਾਰ ਨੂੰ ਯਾਤਰਾ ਪਾਬੰਦੀਆਂ ਦੀ ਸਮੀਖਿਆ ਕੀਤੀ ਅਤੇ ਫਿਲਹਾਲ ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ। ਬ੍ਰਿਟੇਨ ਸਰਕਾਰ ਦਾ ਇਹ ਫ਼ੈਸਲਾ ਪਾਕਿਸਤਾਨ ਦੇ ਉਹਨਾਂ ਯਾਤਰੀਆਂ ਲਈ ਇਕ ਝਟਕਾ ਹੈ ਜਿਹਨਾਂ ਨੂੰ ਇੱਥੇ ਆਉਣ 'ਤੇ 2,250 ਪੌਂਡ ਦੇ ਖਰਚ 'ਤੇ 10 ਦਿਨ ਲਈ ਹੋਟਲ ਕੁਆਰੰਟੀਨ ਵਿਚ ਰਹਿਣਾ ਹੋਵੇਗਾ।
ਭਾਰਤ ਨੇ ਨੇਪਾਲ ਨੂੰ ਆਕਸੀਜਨ ਪਲਾਂਟ ਦਾਨ ਕੀਤਾ
NEXT STORY