ਇਸਲਾਮਾਬਾਦ — ਪਾਕਿਸਤਾਨ ਦੇ 4 ਮਹੀਨੇ ਦੇ ਮਾਸੂਮ ਰੋਹਾਨ ਦੀ ਭਾਰਤ ਵਿਚ ਬੀਤੇ ਮਹੀਨੇ ਹਾਰਟ ਦੀ ਸਰਜਰੀ ਹੋਈ ਸੀ ਜੋ ਸਫਲ ਵੀ ਰਹੀ ਅਤੇ ਉਹ ਜਿੰਨੇ ਦਿਨ ਭਾਰਤ ਵਿਚ ਰਿਹਾ ਠੀਕ ਸੀ ਪਰ ਉਹ ਮਾਸੂਮ ਹੁਣ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਹੈ । ਰੋਹਾਨ ਸਾਦਿਕ ਦੀ ਮੌਤ ਦੀ ਖਬਰ ਉਸ ਦੇ ਪਿਤਾ ਕੰਵਲ ਸਾਦਿਕ ਨੇ ਟਵਿੱਟਰ ਜ਼ਰੀਏ ਦਿੱਤੀ । ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ,“ਮੇਰਾ ਰੋਹਾਨ ਬੀਤੀ ਰਾਤ ਇਸ ਦੁਨੀਆ ਤੋਂ ਚੱਲ ਵਸਿੱਆ । ਉਹ ਦਿਲ ਦੀ ਗੰਭੀਰ ਬੀਮਾਰੀ ਨਾਲ ਲੜਿਆ ਅਤੇ ਜਿੱਤਿਆ ਵੀ ਪਰ ਡੀਹਾਈਡਰੇਸ਼ਨ ਦੀ ਵਜ੍ਹਾ ਨਾਲ ਅੱਜ ਉਹ ਕਬਰ ਵਿਚ ਹੈ । ਰੋਹਾਨ ਦਾ ਇਲਾਜ ਬੀਤੇ ਮਹੀਨੇ 14 ਜੁਲਾਈ ਨੂੰ ਨੋਇਡਾ ਸਥਿਤ ਜੇ.ਪੀ. ਹਸਪਤਾਲ ਵਿਚ ਕੀਤਾ ਗਿਆ ਸੀ । ਆਪ੍ਰੇਸ਼ਨ ਤੋਂ ਬਾਅਦ ਉਹ ਪਾਕਿਸਤਾਨ ਪਰਤ ਗਏ ਸਨ ਪਰ ਉੱਥੇ ਉਸ ਦੀ ਡੀਹਾਈਡਰੇਸ਼ਨ ਕਾਰਨ ਮੌਤ ਹੋ ਗਈ ।
ਦੱਸ ਦਈਏ ਕਿ ਰੋਹਾਨ ਦੇ ਇਲਾਜ ਦਾ ਮਾਮਲਾ ਭਾਰਤ-ਪਾਕਿ ਦੋਵਾਂ ਦੇਸ਼ਾਂ ਵਿਚਕਾਰ ਸੁਰਖੀਆਂ ਵਿਚ ਰਿਹਾ ਸੀ । ਰੋਹਾਨ ਦੇ ਪਿਤਾ ਨੇ ਭਾਰਤ ਵਿਚ ਉਸ ਦੇ ਇਲਾਜ ਲਈ ਵੀਜ਼ਾ ਹਾਸਲ ਕਰਨ ਦੀ ਕੋਸ਼ਿਸ਼ ਵਿਚ ਕਈ ਅਰਜੀਆਂ ਪਾਈਆਂ ਸਨ । ਵੀਜ਼ਾ ਨਾ ਮਿਲਣ ਕਾਰਨ ਕੰਵਲ ਨੇ ਟਵਿੱਟਰ ਉੱਤੇ ਸੁਸ਼ਮਾ ਸਵਰਾਜ ਤੋਂ ਮਦਦ ਦੀ ਗੁਹਾਰ ਲਗਾਈ । ਮਦਦ ਦੀ ਗੁਹਾਰ ਤੋਂ ਬਾਅਦ ਸੁਸ਼ਮਾ ਨੇ ਵੀ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਰੋਹਾਨ ਦੀ ਭਾਰਤ ਵਿਚ ਸਫਲ ਸਰਜਰੀ ਹੋਈ ਸੀ ।
ਰੋਹਾਨ ਦੇ ਪਿਤਾ ਕੇਨ ਸਿਡ (ਟਵਿੱਟਰ ਦਾ ਨਾਮ) ਨੇ 24 ਮਈ 2017 ਨੂੰ ਟਵਿੱਟਰ ਉੱਤੇ ਆਪਣੇ ਬੀਮਾਰ ਬੱਚੇ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਸੀ,“ਮੇਰਾ ਬੱਚਾ ਇਲਾਜ ਲਈ ਕਿਉਂ ਪਰੇਸ਼ਾਨੀ ਝੇਲ ਰਿਹਾ ਹੈ? ਕੋਈ ਜਵਾਬ ਹੈ ਸਰ ਸਰਤਾਜ ਅਜੀਜ ਜਾਂ ਮੈਡਮ ਸੁਸ਼ਮਾ? ਇਸ ਟਵੀਟ ਦੇ ਜਵਾਬ ਵਿਚ 31 ਮਈ 2017 ਨੂੰ ਸਵਰਾਜ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਨਹੀਂ, ਤੁਹਾਡੇ ਬੱਚੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ । ਕ੍ਰਿਪਾ ਤੁਸੀਂ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰੋ । ਅਸੀਂ ਤੁਹਾਨੂੰ ਮੈਡੀਕਲ ਵੀਜ਼ਾ ਦੇਵਾਂਗੇ । ਰੋਹਾਨ ਦਾ ਸਫਲ ਇਲਾਜ ਹੋਣ ਉੱਤੇ ਉਸ ਦੇ ਪਿਤਾ ਨੇ ਇਹ ਵੀ ਕਿਹਾ ਸੀ ਕਿ“ਉਨ੍ਹਾਂ ਦੇ ਬੇਟੇ ਦੀ ਧੜਕਣ ਸੁਸ਼ਮਾ ਸਵਰਾਜ ਦੀ ਵਜ੍ਹਾ ਨਾਲ ਧੜਕ ਰਹੀ ਹੈ । ਉਥੇ ਹੀ ਰੋਹਾਨ ਦੀ ਮੌਤ ਦੀ ਖਬਰ ਨਾਲ ਟਵਿੱਟਰ ਯੂਜ਼ਰਸ ਨੇ ਵੀ ਸੋਗ ਜਤਾਇਆ ਹੈ ।
ਆਸਟ੍ਰੇਲੀਆ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸੰਬੰਧ 'ਚ 3 ਦੇਸ਼ਾਂ 'ਚ 17 ਲੋਕ ਗ੍ਰਿਫਤਾਰ
NEXT STORY