ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਮੰਗਲਵਾਰ ਨੂੰ ਇੱਕ ਫਲਸਤੀਨੀ ਵਿਅਕਤੀ ਨੇ ਦੋ ਇਜ਼ਰਾਈਲੀਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਚਾਰ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਬਾਅਦ ਵਿਚ ਇਜ਼ਰਾਈਲੀ ਸੁਰੱਖਿਆ ਬਲਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਜ਼ਰਾਈਲ ਦੀ ਪੈਰਾਮੈਡਿਕ ਸੇਵਾ ਮੈਗੇਨ ਡੇਵਿਡ ਅਡੋਮ ਨੇ ਏਰੀਅਲ ਬਸਤੀ ਵਿੱਚ ਦੋ ਲੋਕਾਂ ਦੀ ਮੌਤਾਂ ਦੀ ਪੁਸ਼ਟੀ ਕੀਤੀ ਹੈ। ਚਾਰ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਫਲਸਤੀਨੀ ਹਮਲਾਵਰ ਨੇ ਬਸਤੀ ਦੇ ਉਦਯੋਗਿਕ ਖੇਤਰ ਦੇ ਪ੍ਰਵੇਸ਼ ਦੁਆਰ 'ਤੇ ਇਜ਼ਰਾਈਲੀਆਂ 'ਤੇ ਹਮਲਾ ਕੀਤਾ ਅਤੇ ਫਿਰ ਨੇੜਲੇ ਗੈਸ ਸਟੇਸ਼ਨ 'ਤੇ ਗਿਆ ਜਿੱਥੇ ਉਸ ਨੇ ਹੋਰ ਲੋਕਾਂ ਨੂੰ ਚਾਕੂ ਮਾਰ ਦਿੱਤਾ। ਇਜ਼ਰਾਈਲੀ ਮੀਡੀਆ ਆਉਟਲੈਟਸ ਦੀਆਂ ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਕਾਰ ਵਿੱਚ ਨੇੜਲੇ ਹਾਈਵੇਅ 'ਤੇ ਪਹੁੰਚ ਗਿਆ, ਜਿੱਥੇ ਉਸਦੀ ਕਾਰ ਹੋਰ ਵਾਹਨਾਂ ਨਾਲ ਟਕਰਾ ਗਈ। ਇਜ਼ਰਾਈਲੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਸ਼ੱਕੀ ਹਮਲਾਵਰ ਹਾਈਵੇਅ ਤੋਂ ਹੇਠਾਂ ਦੌੜ ਰਿਹਾ ਹੈ ਅਤੇ ਅਤੇ ਗੋਲੀ ਮਾਰੇ ਜਾਣ 'ਤੇ ਜ਼ਮੀਨ 'ਤੇ ਡਿੱਗ ਜਾਂਦਾ ਹੈ। ਫਲਸਤੀਨੀ ਸਿਹਤ ਮੰਤਰਾਲਾ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਫਲਸਤੀਨੀ ਦੀ ਮੌਤ ਹੋ ਗਈ ਸੀ। ਹਮਲੇ ਦੇ ਪਿੱਛੇ ਦੇ ਮਕਸਦ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਕਿਸੇ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
PM ਮੋਦੀ ਨੇ ਬਾਲੀ 'ਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਿਤ, ਕਿਹਾ-ਪਹਿਲੇ ਅਤੇ ਅੱਜ ਦੇ ਭਾਰਤ 'ਚ ਬਹੁਤ ਵੱਡਾ ਫਰਕ
NEXT STORY