ਲਾ ਕਵਿੰਟਾ (ਕੈਲੀਫੋਰਨੀਆ)– ਭਾਰਤੀ ਐਮੇਚਿਓਰ ਗੋਲਫਰ ਕ੍ਰਿਸ਼ਣਵ ਚੋਪੜਾ ਨੇ ਦੋ ਦੌਰ ਵਿਚ ਬਿਨਾਂ ਬੋਗੀ ਲਾਏ 63-66 ਦੇ ਕਾਰਡ ਖੇਡੇ ਤੇ ਫਿਰ 71 ਦਾ ਕਾਰਡ ਬਣਾ ਕੇ ਲਾ ਕਵਿੰਟਾ ਕੰਟਰੀ ਕਲੱਬ ਵਿਚ ਬਿੱਗ ਵੈਸਟ ਚੈਂਪੀਅਨਸ਼ਿਪ ਜਿੱਤ ਲਈ।
ਭਾਰਤ ਦੇ ਸਾਬਕਾ ਕ੍ਰਿਕਟਰ ਨਿਖਿਲ ਚੋਪੜਾ ਦਾ ਬੇਟਾ ਕ੍ਰਿਸ਼ਣਵ ਭਾਰਤੀ ਐਮੇਚਿਓਰ ਟੀਮ ਦਾ ਮੈਂਬਰ ਰਿਹਾ ਹੈ। ਉਸ ਨੇ ਤਿੰਨ ਦਿਨ ਵਿਚ ਕੁੱਲ 16 ਅੰਡਰ 200 ਦਾ ਸਕੋਰ ਬਣਾਇਆ। ਚੋਪੜਾ ਦਾ ਕੁੱਲ ਸਕੋਰ 2006 ਤੋਂ ਬਾਅਦ ਤੋਂ ਚੈਂਪੀਅਨਸ਼ਿਪ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਸਕੋਰ ਦੇ ਬਰਾਬਰ ਰਿਹਾ। ‘ਲਾਂਗ ਬੀਚ ਸਟੇਟ’ ਲਈ ਖੇਡਦੇ ਹੋਏ ਉਸ ਨੇ ਟੀਮ ਨੂੰ ਤੀਜੀ ਵਾਰ ਖਿਤਾਬ ਦਿਵਾਉਣ ਵਿਚ ਮਦਦ ਕੀਤੀ।
ਜਾਪਾਨ ’ਚ 2026 ਏਸ਼ੀਆਈ ਖੇਡਾਂ ’ਚ ਕ੍ਰਿਕਟ ਬਰਕਰਾਰ ਰਹੇਗੀ
NEXT STORY