ਪੈਰਿਸ - ਫ਼ਰਾਂਸ ਦੇ ਉੱਤਰੀ ਹਿੱਸੇ ਵਿਚ ਇਕ ਪੈਸੰਜਰ ਟਰੇਨ ਲੀਹੋਂ ਲੱਥ ਗਈ, ਜਿਸ ’ਚ 44 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ’ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫ਼ਰਾਂਸੀਸੀ ਅਧਿਕਾਰੀਆਂ ਅਤੇ ਰੇਲਵੇ ਕੰਪਨੀ ਐੱਸ. ਐੱਨ. ਸੀ. ਐੱਫ. ਦੇ ਅਨੁਸਾਰ, ਇਹ ਹਾਦਸਾ ਸ਼ਾਮ ਲੱਗਭਗ 7:30 ਵਜੇ (ਸਥਾਨਕ ਸਮੇਂ ਅਨੁਸਾਰ) ਨੌਰਮੈਂਡੀ ਖੇਤਰ ਵਿਚ ਰੂਆਂ ਅਤੇ ਕਾਂ ਸ਼ਹਿਰਾਂ ਦੇ ਵਿਚਾਲੇ ਵਾਪਰਿਆ। ਟਰੇਨ ਕਲੇਓਨ ਕਸਬੇ ਦੇ ਨੇੜੇ ਲੀਹੋਂ ਲੱਥ ਗਈ। ਟਰੇਨ ਵਿਚ ਲੱਗਭਗ 180 ਯਾਤਰੀ ਸਵਾਰ ਸਨ। ਫ਼ਰਾਂਸੀਸੀ ਪੁਲਸ ਦੇ ਮੁਤਾਬਕ ਟਰੇਨ ਕਿਸੇ ਅਣਪਛਾਤੀ ਚੀਜ਼ ਨਾਲ ਟਕਰਾਉਣ ਤੋਂ ਬਾਅਦ ਲੀਹੋਂ ਲੱਥੀ। ਫ਼ਰਾਂਸ ਦੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਨੌਰਮੈਂਡੀ ਵਿਚ ਹੋਏ ਟਰੇਨ ਹਾਦਸੇ ਦੀ ਵਜ੍ਹਾ ਕੋਈ ਸਾਜ਼ਿਸ਼ ਤਾਂ ਨਹੀਂ ਸੀ।
ਪਾਕਿਸਤਾਨ ਵਿਚ ਬਾਲ ਹਿੰਸਾ ਅਤੇ ਦੁਰਵਿਵਹਾਰ ਦੇ 1,900 ਤੋਂ ਵੱਧ ਮਾਮਲੇ
NEXT STORY