ਇਟਲੀ/ਮਿਲਾਨ (ਸਾਬੀ ਚੀਨੀਆ)- ਪਟਿਆਲਾ ਦੇ ਛੋਟੇ ਜਿਹੇ ਪਿੰਡ ਦੇ ਮੁੰਡੇ ਨੇ ਇਟਲੀ ਵਕੀਲ ਦੀ ਡਿਗਰੀ ਹਾਸਲ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਪਟਿਆਲਾ ਦੇ ਹਰਵਿੰਦਰ ਸਿੰਘ ਪਟਵਾਰ ਨੇ ਇਟਲੀ ਦੀ ਯੂਨੀਵਰਸਿਟੀ ਤੋਂ ਵਕੀਲ ਦੀ ਡਿਗਰੀ ਪ੍ਰਾਪਤ ਕੀਤੀ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹਰਵਿੰਦਰ ਨੇ ਦੱਸਿਆ ਕਿ ਇੱਥੇ ਭਾਰਤੀ ਭਾਈਚਾਰੇ ਨੂੰ ਸੜਕ ਹਾਦਸਿਆਂ ਦੇ ਮਾਮਲਿਆਂ ਵਿੱਚ ਹੋ ਰਹੀ ਅੰਨੀ ਲੁੱਟ ਤੋਂ ਬਚਾਉਣ ਤੇ ਇਨਸਾਫ ਦਵਾਉਣ ਦੇ ਲਈ ਉਸ ਨੇ ਇਸ ਖਿੱਤੇ ਨੂੰ ਚੁਣਿਆ ਸੀ। ਉਸ ਨੇ ਦੱਸਿਆ ਕਿ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਭਾਰਤੀਆਂ ਨਾਲ ਗੋਰੇ ਵਕੀਲਾਂ ਨੇ ਕਦੇ ਨਿਆਂ ਨਹੀਂ ਕੀਤਾ, ਸਗੋਂ ਰੱਜ ਕਿ ਲੁੱਟਿਆ ਤੇ ਬੋਲੀ ਅਤੇ ਕਾਨੂੰਨ ਦੀ ਜਾਣਕਾਰੀ ਨਾ ਹੋਣ ਕਰਕੇ ਉਨ੍ਹਾਂ ਦਾ ਸ਼ੋਸ਼ਣ ਵੀ ਕੀਤਾ। ਹੁਣ ਹਰਵਿੰਦਰ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਇੱਥੋਂ ਦੀਆਂ ਅਦਾਲਤਾਂ ਵਿੱਚ ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਕਰਦਾ ਨਜ਼ਰ ਆਏਗਾ।
ਇਹ ਵੀ ਪੜ੍ਹੋ: ਕਿਸੇ ਦੀ ਜਾਨ ਲੈਣ 'ਤੇ ਕਿਵੇਂ ਹੁੰਦਾ ਹੈ ਮਹਿਸੂਸ, ਇਹ ਜਾਨਣ ਲਈ ਵਿਦਿਆਰਥੀ ਨੇ ਕਰ'ਤਾ ਔਰਤ ਦਾ ਕਤਲ
ਦੱਸਣਯੋਗ ਹੈ ਕਿ 2006 ਵਿਚ ਪਟਵਾਰ ਆਪਣੇ ਮਾਪਿਆਂ ਦੇ ਨਾਲ ਇਟਲੀ ਦੇ ਜ਼ਿਲ੍ਹਾ ਲਤੀਨਾ ਵਿੱਚ ਆ ਵੱਸਿਆ ਸੀ, ਜਿੱਥੇ ਸ਼ੁਰੂ ਵਿੱਚ ਉਸ ਨੇ ਖੇਤੀ ਫਾਰਮਾਂ ਅਤੇ ਸਮੁੰਦਰੀ ਕਿਨਾਰਿਆਂ 'ਤੇ ਸਮਾਨ ਵੇਚਣ ਦਾ ਕੰਮ ਕੀਤਾ ਸੀ ਅਤੇ ਨਾਲ-ਨਾਲ ਆਪਣੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆਂ ਸਖ਼ਤ ਮਿਹਨਤ ਨਾਲ ਐਕਸਟਰਾ ਯੂਡੀਸ਼ੀਅਲ ਵਕੀਲ ਦੀ ਡਿਗਰੀ ਹਾਸਲ ਕੀਤੀ। ਪਿਤਾ ਦੀ ਮੌਤ ਮਗਰੋਂ ਉਸ ਨੇ ਹੌਂਸਲਾ ਨਹੀਂ ਛੱਡਿਆ ਅਤੇ ਆਪਣੇ ਮਾਪਿਆਂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਮਿਹਨਤ ਅਤੇ ਇਮਾਨਦਾਰੀ ਨਾਲ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਪਹੁੰਚਿਆ।
ਇਹ ਵੀ ਪੜ੍ਹੋ: ਟਰੰਪ ਦੀ ਨਵੀਂ ਕੈਬਨਿਟ 'ਚ ਪੰਜਾਬਣ ਦੀ ਐਂਟਰੀ, ਚੰਡੀਗੜ੍ਹ ਦੀ ਹਰਮੀਤ ਢਿੱਲੋਂ ਇਸ ਉੱਚ ਅਹੁਦੇ ਲਈ ਨਾਮਜ਼ਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਿਜ਼ਨੋ 'ਚ ਲੱਗਾ ਪਹਿਲਾ ਮੈਂਟਲ ਹੈਲਥ ਸੈਮੀਨਾਰ
NEXT STORY