ਕੋਲੀਵਿਲੇ (ਏਜੰਸੀ): ਅਮਰੀਕਾ ਦੇ ਟੈਕਸਾਸ ਵਿਚ ਇਕ ਯਹੂਦੀ ਪੂਜਾ ਸਥਾਨ 'ਤੇ ਬੰਧਕ ਬਣਾਏ ਗਏ ਲੋਕਾਂ ਨੂੰ ਸ਼ਨੀਵਾਰ ਰਾਤ ਕਰੀਬ 12 ਘੰਟਿਆਂ ਬਾਅਦ ਰਿਹਾਅ ਕਰਾ ਲਿਆ ਗਿਆ। ਗਵਰਨਰ ਗ੍ਰੇਗ ਐਬੋਟ ਨੇ ਇਹ ਜਾਣਕਾਰੀ ਦਿੱਤੀ। ਐਬੋਟ ਨੇ ਟਵੀਟ ਕੀਤਾ ਕਿ ਪ੍ਰਾਰਥਨਾ ਸੁਣੀ ਗਈ। ਸਾਰੇ ਬੰਧਕ ਜ਼ਿੰਦਾ ਅਤੇ ਸੁਰੱਖਿਅਤ ਹਨ। ਐਬੋਟ ਦੇ ਟਵੀਟ ਤੋਂ ਪਹਿਲਾਂ ਪ੍ਰਾਰਥਨਾ ਹਾਲ ਵਿੱਚ ਗੋਲੀਆਂ ਚੱਲੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਲੋਕਾਂ ਨੂੰ ਬੰਧਕ ਬਣਾ ਲਿਆ ਹੈ ਅਤੇ ਅਫਗਾਨਿਸਤਾਨ ਵਿੱਚ ਅਮਰੀਕੀ ਫ਼ੌਜੀ ਅਧਿਕਾਰੀਆਂ ਦੇ ਕਤਲ ਦੀ ਕੋਸ਼ਿਸ਼ ਦੀ ਦੋਸ਼ੀ ਪਾਕਿਸਤਾਨੀ ਨਿਊਰੋਸਾਇੰਟਿਸਟ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ।
ਬਚਾਅ ਮੁਹਿੰਮ ਦੇ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਹਨ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਬੰਧਕ ਸ਼ੱਕੀ ਜ਼ਿੰਦਾ ਹੈ ਜਾਂ ਮਾਰਿਆ ਗਿਆ ਹੈ। ਦੋ ਸੁਰੱਖਿਆ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦਿਆਂ ਦੱਸਿਆ ਕਿ ਸ਼ੁਰੂ ਵਿੱਚ ਮੰਨਿਆ ਜਾ ਰਿਹਾ ਸੀ ਕਿ ਘੱਟੋ-ਘੱਟ ਚਾਰ ਬੰਧਕ ਪੂਜਾ ਸਥਾਨ 'ਤੇ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਬੰਧਕਾਂ ਵਿਚ ਪੂਜਾ ਸਥਾਨ ਦੇ ਰੱਬੀ (ਯਹੂਦੀ ਧਾਰਮਿਕ ਆਗੂ) ਵੀ ਸ਼ਾਮਲ ਹਨ। ਇਕ ਅਧਿਕਾਰੀ ਨੇ ਕਿਹਾ ਕਿ ਵਿਅਕਤੀ ਨੇ ਹਥਿਆਰ ਰੱਖਣ ਦਾ ਦਾਅਵਾ ਕੀਤਾ ਪਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਕੋਲੀਵਿਲੇ ਪੁਲਸ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਸ਼ਾਮ 5 ਵਜੇ ਤੋਂ ਬਾਅਦ ਇੱਕ ਬੰਧਕ ਨੂੰ ਬਿਨਾਂ ਕਿਸੇ ਨੁਕਸਾਨ ਦੇ ਰਿਹਾਅ ਕਰ ਦਿੱਤਾ ਗਿਆ। ਮੰਨਿਆ ਜਾਂਦਾ ਹੈ ਕਿ ਉਹ ਵਿਅਕਤੀ ਆਪਣੇ ਪਰਿਵਾਰ ਕੋਲ ਗਿਆ ਸੀ ਅਤੇ ਉਸਨੂੰ ਡਾਕਟਰੀ ਦੇਖਭਾਲ ਦੀ ਲੋੜ ਨਹੀਂ ਸੀ।
ਅਧਿਕਾਰੀ ਅਜੇ ਵੀ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਬੰਧਕ ਬਣਾਉਣ ਵਾਲੇ ਨੇ ਘਟਨਾ ਦਾ 'ਲਾਈਵ ਸਟ੍ਰੀਮ' ਵੀ ਕੀਤਾ, ਜਿਸ ਵਿੱਚ ਉਸ ਵਿਅਕਤੀ ਨੂੰ ਅਲ-ਕਾਇਦਾ ਨਾਲ ਸਬੰਧਾਂ ਦੇ ਸ਼ੱਕ ਵਿੱਚ ਪਾਕਿਸਤਾਨੀ ਤੰਤੂ ਵਿਗਿਆਨੀ ਦੀ ਰਿਹਾਈ ਦੀ ਮੰਗ ਕਰਦਿਆਂ ਸੁਣਿਆ ਜਾ ਸਕਦਾ ਹੈ। ਅਧਿਕਾਰੀਆਂ ਮੁਤਾਬਕ ਵਿਅਕਤੀ ਨੇ ਇਹ ਵੀ ਕਿਹਾ ਕਿ ਉਹ ਆਫੀਆ ਨਾਲ ਗੱਲ ਕਰਨਾ ਚਾਹੁੰਦਾ ਸੀ। ਆਫੀਆ ਸਿੱਦੀਕੀ ਟੈਕਸਾਸ ਦੀ ਸੰਘੀ ਜੇਲ੍ਹ ਵਿੱਚ ਬੰਦ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਨਿਊਯਾਰਕ ਸਿਟੀ ਦੇ ਇੱਕ ਰੱਬੀ ਨੇ ਘਟਨਾ ਦੀ ਰਿਪੋਰਟ ਕਰਨ ਲਈ ਪੁਲਸ ਨੂੰ ਬੁਲਾਇਆ। ਐਫਬੀਆਈ ਡੱਲਾਸ ਦੀ ਬੁਲਾਰਾ ਕੇਟੀ ਚੌਮੋਂਟ ਨੇ ਕਿਹਾ ਕਿ ਪੁਲਸ ਸਭ ਤੋਂ ਪਹਿਲਾਂ ਸਵੇਰੇ 11 ਵਜੇ ਦੇ ਕਰੀਬ ਪੂਜਾ ਸਥਾਨ 'ਤੇ ਪਹੁੰਚੀ ਅਤੇ ਇਸ ਤੋਂ ਤੁਰੰਤ ਬਾਅਦ ਨੇੜਲੇ ਇਲਾਕਿਆਂ ਤੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਚੌਮੋਂਟ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਓਰੇਗਨ ਕੰਸਰਟ ਦੇ ਬਾਹਰ 6 ਲੋਕਾਂ ਨੂੰ ਮਾਰੀ ਗਈ ਗੋਲੀ, ਸ਼ੱਕੀ ਅਜੇ ਵੀ ਫਰਾਰ
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਸ਼ਨੀਵਾਰ ਸ਼ਾਮ ਨੂੰ ਟਵੀਟ ਕੀਤਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਸੀਨੀਅਰ ਅਧਿਕਾਰੀਆਂ ਤੋਂ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਕਿਹਾ ਕਿ ਉਹ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਹਨਾਂ ਨੇ ਟਵਿੱਟਰ 'ਤੇ ਲਿਖਿਆ ਕਿ ਅਸੀਂ ਬੰਧਕਾਂ ਅਤੇ ਬਚਾਅ ਕਰਨ ਵਾਲਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦੇ ਹਾਂ। ਕਈ ਲੋਕਾਂ ਨੇ ਲਾਈਵਸਟ੍ਰੀਮ ਦੌਰਾਨ ਬੰਧਕ ਬਣਾਉ ਵਾਲੀ ਸਿੱਦੀਕੀ ਨੂੰ ਆਪਣੀ 'ਭੈਣ' ਦੇ ਰੂਪ ਵਿਚ ਸੰਬੋਧਿਤ ਕਰਦਿਆਂ ਸੁਣਿਆ ਪਰ ਡਲਾਸ ਫੋਰਟ ਵਰਥ ਟੈਕਸਾਸ ਵਿਚ ਕੌਂਸਲ ਆਨ ਅਮਰੀਕਨ-ਇਸਲਾਮਿਕ ਰਿਲੇਸ਼ਨਜ਼ (ਸੀ.ਏ.ਆਈ.ਆਰ.) ਦੇ ਕਾਰਜਕਾਰੀ ਨਿਰਦੇਸ਼ਕ ਫੈਜ਼ਾਨ ਸਈਦ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਸਿੱਦੀਕੀ ਦਾ ਭਰਾ ਮੁਹੰਮਦ ਸਿੱਦੀਕੀ ਇਸ ਵਿਚ ਸ਼ਾਮਲ ਨਹੀਂ ਸੀ।
ਦੇਸ਼ ਦੇ ਸਭ ਤੋਂ ਵੱਡੇ ਮੁਸਲਿਮ ਸਮਰਥਕ ਸਮੂਹ ਸੀਏਆਈਆਰ ਨੇ ਸ਼ਨੀਵਾਰ ਨੂੰ ਹਮਲੇ ਦੀ ਨਿੰਦਾ ਕੀਤੀ। ਸੀਏਆਈਆਰ ਦੇ ਰਾਸ਼ਟਰੀ ਡਿਪਟੀ ਡਾਇਰੈਕਟਰ ਐਡਵਰਡ ਅਹਿਮਦ ਮਿਸ਼ੇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਲ ਹੀ ਵਿੱਚ ਇੱਕ ਪੂਜਾ ਸਥਾਨ 'ਤੇ ਯਹੂਦੀ ਵਿਰੋਧੀ ਹਮਲਾ ਇੱਕ ਅਸਵੀਕਾਰਨਯੋਗ ਕਾਰਵਾਈ ਹੈ। ਅਸੀਂ ਯਹੂਦੀ ਭਾਈਚਾਰੇ ਨਾਲ ਇਕਜੁਟਤਾ ਵਿੱਚ ਖੜ੍ਹੇ ਹਾਂ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸੁਰੱਖਿਆ ਅਧਿਕਾਰੀ ਬੰਧਕਾਂ ਨੂੰ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਛੁਡਾਉਣ ਦੇ ਯੋਗ ਹੋਣਗੇ। ਕੋਈ ਕਾਰਨ ਇਸ ਜੁਰਮ ਨੂੰ ਜਾਇਜ਼ ਨਹੀਂ ਠਹਿਰਾ ਸਕਦਾ। ਕੋਲੀਵਿਲ ਫੋਰਟ ਵਰਥ ਤੋਂ ਲਗਭਗ 23 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਲਗਭਗ 26,000 ਲੋਕਾਂ ਦੀ ਆਬਾਦੀ ਵਾਲਾ ਇੱਕ ਸ਼ਹਿਰ ਹੈ। ਪ੍ਰਾਰਥਨਾ ਸਥਾਨ ਵੱਡੇ ਰਿਹਾਇਸ਼ੀ ਘਰਾਂ ਦੇ ਵਿਚਕਾਰ ਇੱਕ ਹਰੇ ਭਰੇ ਖੇਤਰ ਵਿੱਚ ਸਥਿਤ ਹੈ, ਜਿਸ ਦੇ ਆਲੇ-ਦੁਆਲੇ ਕਈ ਚਰਚ, ਇੱਕ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਅਤੇ ਖੇਤ ਹਨ।
ਬ੍ਰਾਂਡੇਇਸ ਯੂਨੀਵਰਸਿਟੀ ਅਤੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਤਕਨਾਲੋਜੀ ਤੋਂ ਡਿਗਰੀ ਲੈਣ ਵਾਲੇ ਪਾਕਿਸਤਾਨੀ ਨਿਊਰੋਸਾਇੰਟਿਸਟ ਸਿੱਦੀਕੀ ਨੂੰ 2010 ਵਿੱਚ 86 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ 'ਤੇ ਦੋ ਸਾਲ ਪਹਿਲਾਂ ਅਫਗਾਨਿਸਤਾਨ 'ਚ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਅਮਰੀਕੀ ਫ਼ੌਜੀ ਅਧਿਕਾਰੀਆਂ 'ਤੇ ਹਮਲਾ ਕਰਨ ਅਤੇ ਗੋਲੀ ਚਲਾਉਣ ਦਾ ਦੋਸ਼ ਹੈ।
ਨਿਊਜ਼ੀਲੈਂਡ 'ਚ ਕੋਵਿਡ ਦੇ 68 ਨਵੇਂ ਮਾਮਲੇ, ਲੋਕਾਂ ਨੂੰ ਬੂਸਟਰ ਡੋਜ਼ ਲਵਾਉਣ ਦੀ ਅਪੀਲ
NEXT STORY