ਫਿਲਪੀਨ (ਭਾਸ਼ਾ)— ਫਿਲਪੀਨ 'ਚ ਜਵਾਲਾਮੁਖੀ ਦੇ ਉੱਪਰੀ ਹਿੱਸੇ ਨੂੰ ਤੇਜ਼ੀ ਨਾਲ ਅੱਗ ਨਾਲ ਸੜਦਾ ਹੋਇਆ ਦੇਖਿਆ ਗਿਆ, ਜਿਸ ਤੋਂ ਬਾਅਦ ਜਵਾਲਾਮੁਖੀ ਦੇ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੁਝ ਦਿਨਾਂ 'ਚ ਇਸ 'ਚ ਧਮਾਕਾ ਹੋ ਸਕਦਾ ਹੈ। ਇਸ ਚਿਤਾਵਨੀ ਤੋਂ ਬਾਅਦ ਫਿਲਪੀਨ ਦੇ ਲੱਗਭਗ 12,000 ਲੋਕ ਆਪਣਾ ਘਰ ਛੱਡ ਕੇ ਦੂਜੀ ਥਾਂ ਚੱਲੇ ਗਏ ਹਨ।
ਵਿਗਿਆਨੀਆਂ ਨੇ ਦੱਸਿਆ ਕਿ ਜਵਾਲਾਮੁਖੀ ਭੂਚਾਲਾਂ ਅਤੇ ਚੱਟਾਨਾਂ ਦੇ ਡਿੱਗਣ ਨਾਲ ਮੇਯੋਨ ਜਵਾਲਾਮੁਖੀ ਦਾ ਸ਼ਿਖਰ ਪਿਛਲੇ 24 ਘੰਟਿਆਂ ਵਿਚ ਹਿੱਲ ਚੁੱਕਾ ਹੈ। ਇਸ ਤੋਂ ਪਹਿਲਾਂ ਜਵਾਲਾਮੁਖੀ ਤੋਂ ਕਈ ਵਾਰ ਭਾਫ਼ ਦਾ ਗੁਬਾਰ ਵੀ ਉਠਦਾ ਹੋਇਆ ਦੇਖਿਆ ਗਿਆ ਹੈ। ਸਿਵਲ ਡਿਫੈਂਸ ਦੇ ਖੇਤਰੀ ਦਫਤਰ ਦੇ ਮੁਖੀ ਕਲਾਡੀਓ ਯੂਕੋਟ ਨੇ ਦੱਸਿਆ ਕਿ 7 ਕਿਲੋਮੀਟਰ ਦੇ ਦਾਇਰੇ ਵਿਚ ਰਹਿ ਰਹੇ 12,000 ਤੋਂ ਵਧ ਲੋਕਾਂ ਨੂੰ ਥਾਂ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਤੇ ਨਾਲ ਹੀ ਨੁਕਸਾਨਦੇਹ ਲਾਵਾ ਨਿਕਲਣ ਅਤੇ ਜ਼ਹਿਰੀਲੇ ਬੱਦਲ ਉਠਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਇਸ ਧੂੰਏ ਵਿਚ ਸਾਹ ਲੈਣਾ ਪਰਿਵਾਰਾਂ ਲਈ ਖਤਰਨਾਕ ਹੈ।
ਭੈਣ ਨੂੰ ਮਿਲਣ ਲਈ ਮੌਤ ਨਾਲ ਲੜਿਆ ਭਰਾ, ਇੰਝ ਪੂਰੀ ਹੋਈ ਖਾਹਿਸ਼
NEXT STORY