ਪੈਰਿਸ - ਫਰਾਂਸ ਦੇ ਇਕ ਸਿਨੇਮਾ ਹਾਲ 'ਚ ਉਸ ਸਮੇਂ ਲੋਕਾਂ 'ਚ ਡਰ ਫੈਲ ਗਿਆ ਜਦ ਉਥੇ ਇਕ ਮੌਜੂਦ ਵਿਅਕਤੀ ਜ਼ੋਰ-ਜ਼ੋਰ ਨਾਲ 'ਅੱਲਾਹ ਹੂ ਅਕਬਰ' ਬੋਲਣ ਲੱਗਾ। ਪੈਰਿਸ ਦੇ ਗ੍ਰੈਂਡ ਰਿਕਸ ਸਿਨੇਮਾ 'ਚ ਪਿਛਲੇ ਐਤਵਾਰ ਨੂੰ 'ਜ਼ੋਕਰ' ਫਿਲਮ ਦੇਖਣ ਲਈ ਦਰਸ਼ਕ ਇਕੱਠੇ ਹੋਏ ਸਨ ਪਰ ਫਿਲਮ ਅੱਧੀ ਖਤਮ ਵੀ ਨਹੀਂ ਹੋਈ ਸੀ ਕਿ ਲੋਕਾਂ ਦਾ ਡਰ ਨਾਲ ਸਾਹਮਣਾ ਹੋ ਗਿਆ।
ਇਕ ਵਿਅਕਤੀ ਅਚਾਨਕ ਬੋਲਣ ਲੱਗਾ ਕਿ 'ਇਹ ਰਾਜਨੀਤਕ ਹੈ', ਉਹ ਕਈ ਵਾਰ ਕਹਿੰਦਾ ਰਿਹਾ ਅਤੇ ਜਦ ਲੋਕਾਂ ਨੇ ਉਸ ਨੂੰ ਚੁੱਪ ਹੋਣ ਨੂੰ ਆਖਿਆ ਤਾਂ ਉਹ ਆਪਣੀ ਸੀਟ 'ਤੇ ਖੜ੍ਹਾ ਹੋ ਗਿਆ ਆਪਣੇ ਸੀਨੇ 'ਤੇ ਹੱਥ ਰੱਖ ਕੇ ਅੱਲਾਹ ਹੂ ਅਕਬਰ ਆਖਣ ਲੱਗਾ। ਉਸ ਦੀ ਹਰਕਤ ਨਾਲ ਲੋਕਾਂ 'ਚ ਘਬਰਾਹਟ ਵਧ ਗਈ ਅਤੇ ਲੋਕ ਆਪਣੀ ਸੀਟ ਛੱਡ ਭੱਜਣ ਲੱਗੇ। ਕੁਝ ਲੋਕਾਂ ਨੇ ਇਹ ਅਫਵਾਹ ਵੀ ਫੈਲਾ ਦਿੱਤੀ ਕਿ ਉਸ ਕੋਲ ਬੰਦੂਕ ਹੈ ਅਤੇ ਇਹ ਸੁਣ ਕੇ ਲੋਕ ਸਿਨੇਮਾ ਹਾਲ ਤੋਂ ਬਾਹਰ ਨਿਕਲ ਗਏ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਇਹ ਵਿਅਕਤੀ ਸਿਨੇਮਾ ਹਾਲ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਕਿਸੇ ਤਰ੍ਹਾਂ ਪੈਰਿਸ ਪੁਲਸ ਫੱੜਣ 'ਚ ਕਾਮਯਾਬ ਰਹੀ ਅਤੇ ਉਸ ਨੂੰ ਪੁੱਛਗਿਛ ਤੋਂ ਬਾਅਦ ਛੱਡ ਦਿੱਤਾ ਗਿਆ। ਉਥੇ ਸਿਨੇਮਾ ਹਾਲ ਦੇ ਬੁਲਾਰੇ ਨੇ ਦੱਸਿਆ ਕਿ ਉਹ ਜਾਣ ਬੁਝ ਕੇ ਅਜਿਹੀ ਹਰਕਤ ਕਰ ਰਿਹਾ ਸੀ ਤਾਂ ਜੋ ਉਹ ਇਸ ਦੌਰਾਨ ਉਹ ਲੋਕਾਂ ਦਾ ਸਮਾਨ ਚੋਰੀ ਕਰ ਸਕੇ।
ਸੀਰੀਆ 'ਚ ਕਾਰ ਬੰਬ ਧਮਾਕੇ 'ਚ 8 ਹਲਾਕ
NEXT STORY