ਮਿਲਾਨ /ਇਟਲੀ (ਸਾਬੀ ਚੀਨੀਆ)- ਵੈਰੋਨਾ ਨੇੜਲੇ ਸ਼ਹਿਰ ਬੈੱਲਫਿਓਰੇ ਵਿਖੇ ਸਮਾਪਤ ਹੋਏ ਅੰਤਰਰਾਸ਼ਟਰੀ ਮਲਟੀਚਲਚਰਲ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ "ਭੰਗੜੇ" ਦੀ ਪੇਸ਼ਕਾਰੀ ਨਾਲ ਸਾਰਾ ਆਲਮ ਝੂਮ ਉੱਠਿਆ। "ਭੰਗੜਾ ਬੁਆਇਜ਼ ਐਂਡ ਗਰਲਜ ਗਰੁੱਪ ਇਟਲੀ" ਦੁਆਰਾ ਸ: ਵਰਿੰਦਰਦੀਪ ਸਿੰਘ ਰਵੀ ਕੁੰਦਨ ਦੀ ਅਗਵਾਈ ਵਿੱਚ ਕੀਤੇ ਲਾਜਵਾਬ ਸਟੇਜ ਪ੍ਰਦਰਸ਼ਨ ਦੌਰਾਨ ਵਿਦੇਸ਼ੀ ਲੋਕ ਵੀ ਭੰਗੜੇ ਦੀਆਂ ਤਾਲਾਂ ਦੇ ਨਾਲ ਉੱਠ-ਉੱਠ ਕੇ ਪੱਬ ਥਰਕਾਉਂਦੇ ਨਜਰ ਆਏ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਕਰ ਰਿਹਾ Canada, ਸਟੱਡੀ ਪਰਮਿਟ 'ਚ ਭਾਰੀ ਕਟੌਤੀ
ਕਾਰੀਡਾਸ ਸੰਸਥਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਕਰਵਾਏ ਗਏ ਇਸ ਮੇਲੇ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ ਕਲਾਵਾਂ ਅਤੇ ਸੰਸਕ੍ਰਿਤੀਆਂ ਦੀ ਝਲਕ ਵੀ ਦੇਖਣ ਨੂੰ ਮਿਲੀ। ਮੇਲੇ ਦੌਰਾਨ ਭਾਰਤੀ ਦੇ ਪ੍ਰੰਪਰਾਗਤ ਖਾਣਿਆਂ ਦੀ ਨੁਮਾਇਸ਼ ਵੀ ਲਗਾਈ ਗਈ ਸੀ। ਇਸ ਸਾਲਾਨਾ ਮੇਲੇ ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਮੇਅਰ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਨੇ ਪਹੁੰਚ ਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਰਤੀ ਲੋਕ ਨਾਚ ਅਤੇ ਖਾਣਿਆਂ ਦੀ ਖੂਬ ਤਾਰੀਫ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਸਪੇਨ 'ਚ ਰਿਹਾਇਸ਼ ਸੰਕਟ, Airbnb ਨੂੰ 66,000 rental listings ਹਟਾਉਣ ਦਾ ਹੁਕਮ
NEXT STORY