ਅੰਮ੍ਰਿਤਸਰ/ਪਾਕਿਸਤਾਨ- ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਕਸ਼ਮੋਰ ਵਿਚਲੇ ਗੁਰਦੁਆਰਾ ਬਾਬਾ ਫ਼ਤਿਹ ਸਿੰਘ, ਸਿੰਘ ਸਭਾ, ਬਖ਼ਸ਼ਪੁਰ 'ਚ ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ 'ਚੋਂ ਲਿਆ ਕੇ ਰੱਖੇ ਬਿਰਧ ਅਤੇ ਖੰਡਿਤ ਸਰੂਪ ਬੀਤੇ ਦਿਨ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿ ਸਿੱਖ ਸੰਗਤ ਨੇ ਭਾਰਤ ਲੈ ਕੇ ਪਹੁੰਚਣਾ ਸੀ, ਪਰ ਪਾਕਿ ਨੇ ਅਚਾਨਕ ਆਪਣਾ ਫ਼ੈਸਲਾ ਬਦਲਦਿਆਂ ਸਰੂਪ ਭਾਰਤ ਭੇਜੇ ਜਾਣ 'ਤੇ ਪੱਕੇ ਤੌਰ 'ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ- ਭਲਕੇ ਬੰਦ ਰਹਿਣਗੇ ਪੰਜਾਬ ਦੇ ਕਾਲਜ, ਹੁਣ ਇਸ ਦਿਨ ਹੋਵੇਗੀ 18 ਜਨਵਰੀ ਨੂੰ ਹੋਣ ਵਾਲੀ ਪ੍ਰੀਖਿਆ
ਪ੍ਰਾਪਤ ਜਾਣਕਾਰੀ ਅਨੁਸਾਰ ਸਿੰਧੀ ਸਿੱਖ ਸੰਗਤ ਦੇ ਆਗੂ ਮਹੇਸ਼ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਸੀ ਕਿ ਪਾਕਿ ਤੋਂ ਲਿਆਂਦੇ ਜਾਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 200 ਤੋਂ ਵੱਧ ਸਰੂਪਾਂ ਨੂੰ ਦਿੱਲੀ ਵਿਖੇ ਲਿਜਾ ਕੇ ਸਿੱਖ ਮਰਿਆਦਾ ਅਨੁਸਾਰ ਉਨ੍ਹਾਂ ਦਾ ਅਗਨ ਭੇਟ ਕੀਤਾ ਜਾਵੇ। ਉਨ੍ਹਾਂ ਪੱਤਰ 'ਚ ਇਹ ਵੀ ਲਿਖਿਆ ਕਿ ਗੁਰਦੁਆਰਾ ਬਾਬਾ ਫ਼ਤਿਹ ਸਿੰਘ 'ਚ ਉਸਾਰੀ ਦੇ ਚਲਦਿਆਂ ਸਰੂਪਾਂ ਨੂੰ ਗੁਰਦੁਆਰਾ ਸਾਹਿਬ 'ਚ ਵਧੇਰੇ ਸਮੇਂ ਤੱਕ ਰੱਖਣਾ ਸੰਭਵ ਨਹੀਂ ਹੈ।
ਉੱਧਰ ਪਾਕਿਸਤਾਨੀ ਮੀਡੀਆ ਅਨੁਸਾਰ ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਕਮੇਟੀ ਪੀ.ਐੱਸ.ਜੀ.ਪੀ.ਸੀ. ਤੋਂ ਇਜਾਜ਼ਤ ਲਏ ਬਿਨਾਂ ਇਹ ਸਰੂਪ ਭਾਰਤ ਮੰਗਵਾ ਰਹੀ ਸੀ। ਜਿਸ ਕਾਰਨ ਇਸ ਕਾਰਵਾਈ 'ਤੇ ਰੋਕ ਲਗਾ ਦਿੱਤੀ ਗਈ ਹੈ। ਕੁਝ ਪਾਕਿ ਸਿੱਖ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰੂਪਾਂ ਜਾਂ ਹੋਰ ਧਾਰਮਿਕ ਨਿਸ਼ਾਨੀਆਂ ਨੂੰ ਭੇਜਣ 'ਤੇ ਭਾਰਤੀ ਸਰਹੱਦ 'ਤੇ ਸੁਰੱਖਿਆ ਬਲ ਦੇ ਜਵਾਨ ਕੁੱਤਿਆਂ ਨੂੰ ਸੁੰਘਾ ਕੇ ਸਾਮਾਨ ਦੀ ਤਲਾਸ਼ੀ ਲੈਂਦੇ ਹਨ, ਜਿਸ ਨਾਲ ਧਾਰਮਿਕ ਗ੍ਰੰਥਾਂ ਜਾਂ ਹੋਰ ਵਸਤੂਆਂ ਦੀ ਬੇਅਦਬੀ ਹੁੰਦੀ ਹੈ।
ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਮੈਂਬਰ ਦਾ ਨਸ਼ਿਆਂ ਨੂੰ ਉਤਸ਼ਾਹਿਤ ਕਰਨਾ ਨਮੋਸ਼ੀ ਦੀ ਗੱਲ : ਪ੍ਰੋ. ਸਰਚਾਂਦ ਸਿੰਘ
ਇਹ ਵੀ ਜਾਣਕਾਰੀ ਮਿਲੀ ਹੈ ਕਿ ਹੁਣ ਕਸ਼ਮੋਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸਰੂਪ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਮੰਗਵਾਏ ਜਾ ਰਹੇ ਹਨ। ਉਨ੍ਹਾਂ 'ਚੋਂ ਹੱਥ ਲਿਖਤ ਅਤੇ ਪੁਰਾਤਨ ਇਤਿਹਾਸਕ ਸਰੂਪਾਂ ਨੂੰ ਵੱਖਰਾ ਕਰਕੇ ਉਨ੍ਹਾਂ ਨੂੰ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਪੁਰ ਸਾਹਿਬ 'ਚ ਬਣੇ ਅਜਾਇਬ ਘਰ 'ਚ ਸੰਭਾਲਿਆ ਜਾਵੇਗਾ। ਜਦਕਿ ਬਾਕੀ ਖੰਡਿਤ ਸਰੂਪਾਂ ਦਾ ਗੁਰਦੁਆਰਾ ਸਾਹਿਬ 'ਚ ਮੌਜੂਦ ਅੰਗੀਠਾ ਸਾਹਿਬ ਵਿਖੇ ਧਾਰਮਿਕ ਸਿੱਖ ਮਰਿਆਦਾ ਮੁਤਾਬਕ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੱਦਾ ਦਿੱਤਾ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪਾਕਿਸਤਾਨ : ਚੋਣ ਕਮਿਸ਼ਨ ਨੇ 271 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਕੀਤਾ ਮੁਅੱਤਲ
NEXT STORY