ਪਰਥ (ਬਿਊਰੋ)— ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਇਕ ਪਿਤਾ ਨੇ ਆਪਣੀ 6 ਮਹੀਨਿਆਂ ਦੀ ਮਾਸੂਮ ਧੀ ਦਾ ਕਤਲ ਕਰਨ ਦਿੱਤਾ। ਇਹ ਘਟਨਾ ਬੀਤੇ ਵੀਰਵਾਰ ਸ਼ਾਮ ਦੀ ਹੈ। ਪਰਥ ਦੇ ਬਰੁਕਡੇਲ ਸਥਿਤ ਘਰ 'ਚ ਇਜ਼ਾਬੇਲ ਮਾਰਟਿਨ ਨਾਂ ਦੀ ਲੜਕੀ ਜ਼ਖਮੀ ਹਾਲਤ ਵਿਚ ਮਿਲੀ ਸੀ। ਮੌਕੇ 'ਤੇ ਪੁੱਜੀ ਦੱਖਣੀ ਆਸਟ੍ਰੇਲੀਆਈ ਪੁਲਸ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਗੰਭੀਰ ਰੂਪ ਨਾਲ ਜ਼ਖਮੀ ਇਜ਼ਾਬੇਲ ਦਾ ਮੁੱਢਲਾ ਇਲਾਜ ਕੀਤਾ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਪਿਤਾ ਨੇ ਅਜਿਹਾ ਕਿਉਂ ਕੀਤਾ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੋਸ਼ੀ 35 ਸਾਲਾ ਪਿਤਾ ਅਰਰੋਨ ਕੋਲਿਨ ਮਾਰਟਿਨ 'ਤੇ ਪੁਲਸ ਨੇ ਕਤਲ ਦੇ ਦੋਸ਼ ਲਾਏ ਹਨ। ਇਸ ਮਾਮਲੇ ਦੇ ਸੰਬੰਧ 'ਚ ਦੋਸ਼ੀ ਪਿਤਾ ਨੂੰ 29 ਨਵੰਬਰ ਨੂੰ ਪਰਥ ਦੀ ਮੈਜਿਸਟ੍ਰੇਟ ਕੋਰਟ 'ਚ ਪੇਸ਼ ਹੋਵੇਗਾ। ਉਦੋਂ ਤੱਕ ਮਾਰਟਿਨ ਨੂੰ ਪੁਲਸ ਹਿਰਾਸਤ 'ਚ ਰੱਖਿਆ ਜਾਵੇਗਾ, ਜਦੋਂ ਤੱਕ ਇਸ ਪੂਰੇ ਮਾਮਲੇ ਦੀ ਸੁਣਵਾਈ ਨਹੀਂ ਹੋ ਜਾਂਦੀ।
ਸ਼ਨੀਵਾਰ ਨੂੰ ਭਾਵ ਅੱਜ ਗੁਆਂਢੀਆਂ ਨੇ ਇਜ਼ਾਬੇਲ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਗੁਆਂਢੀਆਂ ਨੇ ਫੁੱਲਾਂ ਭੇਟ ਕੀਤੇ ਅਤੇ ਉਸ ਦੇ ਘਰ ਦੇ ਸਾਹਮਣੇ ਮੋਮਬੱਤੀਆਂ ਜਗਾਈਆਂ। ਘਰ 'ਚ ਲੱਗੀਆਂ ਤਸਵੀਰਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਬੱਚੀ ਹਮੇਸ਼ਾ ਖੁਸ਼ ਰਹਿੰਦੀ ਸੀ। ਤਸਵੀਰਾਂ ਵਿਚ ਬੱਚੀ ਕੁਰਸੀ 'ਤੇ ਬੈਠੀ ਹੋਈ ਨਜ਼ਰ ਆ ਰਹੀ ਹੈ ਅਤੇ ਆਪਣੇ ਖਿਡੌਣਿਆਂ ਨਾਲ ਹੱਸ ਰਹੀ ਹੈ। ਬੱਚੀ ਦਾ ਪਰਿਵਾਰ ਬੱਚੀ ਨੂੰ ਬਹੁਤ ਪਿਆਰ ਕਰਦਾ ਸੀ।
ਈਸਟ ਕੋਸਟ 'ਚ ਵੱਡੇ ਅਹੁਦੇ 'ਤੇ ਪਹੁੰਚਣ ਵਾਲਾ ਪਹਿਲਾ ਪੰਜਾਬੀ ਬਣਿਆ ਬਲਵੀਰ ਸਿੰਘ
NEXT STORY