ਨਿਊਜਰਸੀ,( ਰਾਜ ਗੋਗਨਾ)— ਈਸਟ ਕੋਸਟ ਦੇ ਬਰਲਿੰਗਟਨ ਕਾਉਂਟੀ 'ਚ ਫਰੀ ਹੋਲਡਰ ਦੀ ਚੋਣ ਹੋਈ, ਜਿਸ ਦਾ ਮੈਂਬਰ ਬਣਨ ਦਾ ਮਾਣ ਪਹਿਲੀ ਵਾਰ ਕਿਸੇ ਪੰਜਾਬੀ ਨੂੰ ਮਿਲਿਆ ਹੈ। ਬਲਬੀਰ ਸਿੰਘ ਨੇ ਕਿਹਾ ਕਿ ਉਹ ਇਸ ਕਾਉਂਟੀ 'ਚ ਸਰਕਾਰ ਦੇ ਮੈਂਬਰ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ। ਬਲਬੀਰ ਸਿੰਘ ਬਰਲਿੰਗਟਨ ਟਾਊਨਸ਼ਿਪ ਐਜੂਕੇਸ਼ਨ ਬੋਰਡ ਦੇ ਮੈਂਬਰ ਵੀ ਹਨ ਤੇ ਡਿਸਟ੍ਰਿਕਟ ਫਾਈਨਾਂਸ ਕਮੇਟੀ ਦੇ ਚੇਅਰਮੈਨ ਵੀ ।
ਬਲਬੀਰ ਸਿੰਘ ਸਰਕਾਰੀ ਸਕੂਲ 'ਚ ਲਈ ਸਰਕਾਰੀ ਮੈਥ ਟੀਚਰ ਅਤੇ ਬਰਲਿੰਗਟਨ ਕਾਉਂਟੀ ਦੇ ਰੋਵਨ ਕਾਲਜ 'ਚ ਪਾਰਟ ਟਾਈਮ ਲੈਕਚਰਾਰ ਵੀ ਹਨ। ਉਨ੍ਹਾਂ ਪੀ. ਐੱਚ. ਡੀ. ਮਾਸਟਰਸ ਇਨ ਸਾਇੰਸ ,ਬੀ .ਏ ਨਿਊੁਜਰਸੀ ਦੀ (ਰਟਗਰ) ਯੂਨੀਵਰਸਿਟੀ ਤੋਂ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਕਾਉਂਟੀ ਫਰੀ ਹੋਲਡਰ ਦਾ ਅਹੁਦਾ ਬੜਾ ਪ੍ਰਭਾਵਸ਼ਾਲੀ ਅਹੁਦਾ ਹੈ ਕਿਉਂਕਿ ਇਸ ਕਾਉਂਟੀ ਵਿਚ 2 ਦਰਜਨ ਦੇ ਕਰੀਬ ਟਾਊਨ ਆਉਂਦੇ ਹਨ, ਜਿਹੜੇ ਇਸ ਕਾਉਂਟੀ ਦੇ ਅਧੀਨ ਹਨ।
ਟਰੰਪ ਨੇ ਰੂਸ ਨੂੰ ਲੈ ਕੇ ਆਪਣੇ ਵਿਰੋਧੀਆਂ ਦੀ ਕੀਤੀ ਨਿੰਦਾ ਤੇ ਉੱਤਰੀ ਕੋਰੀਆ ਦੇ ਨੇਤਾ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY